ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 1 ਸਤੰਬਰ
ਅਧਿਆਪਕ ਦਿਵਸ ਮੌਕੇ ਇਸ ਵਾਰ ‘ਗੁਰੂਆਂ’ ਦੀ ਇੰਟਰਨੈੱਟ ਦੇ ਵੱਖ-ਵੱਖ ਮਾਧਿਅਮਾਂ ’ਤੇ ਜੈ-ਜੈ ਕਾਰ ਹੋਵੇਗੀ। ਪੰਜਾਬ ਦੇ ਸਿੱਖਿਆ ਵਿਭਾਗ ਵੱਲੋਂ ਸਾਰੇ ਜ਼ਿਲ੍ਹਿਆਂ ਦੇ ਸਿੱਖਿਆ ਅਫ਼ਸਰਾਂ ਨੂੰ ਪੱਤਰ ਭੇਜ ਕੇ ਹੁਕਮ ਦਿੱਤੇ ਗਏ ਹਨ। ਹਰ ਸਾਲ 5 ਸਤੰਬਰ ਨੂੰ ਮਨਾਏ ਜਾਂਦੇ ਅਧਿਆਪਕ ਦਿਵਸ ਨੂੰ ਇਸ ਵਾਰ ਕੋਵਿਡ-19 ਦੌਰਾਨ ਕੀਤੀ ਗਈ ਮਿਹਨਤ ਨੂੰ ਸਮਰਪਿਤ ਕੀਤਾ ਗਿਆ ਹੈ। ਇਸ ਦਿਨ ਵਿਦਿਆਰਥੀ ਆਪਣੇ ਵੱਲੋਂ ਤਿਆਰ ਕੀਤੇ ‘ਟੀਚਰਜ਼ ਡੇਅ’ ਗਰੀਟਿੰਗਜ਼, ਧੰਨਵਾਦੀ ਸ਼ਬਦਾਂ, ਵੀਡੀਓ/ਸੈਲਫ਼ੀ ਆਦਿ ਰਾਹੀਂ ਫੇਸਬੁੱਕ, ਇੰਸਟਾਗ੍ਰਾਮ, ਟਵਿੱਟਰ, ਯੂ-ਟਿਊਬ ਆਦਿ ’ਤ ਆਪਣੇ ਅਧਿਆਪਕਾਂ ਪ੍ਰਤੀ ਭਾਵਨਾਵਾਂ ਦਾ ਇਜ਼ਹਾਰ ਕਰ ਸਕਣਗੇ। ਵੀਡੀਓ ਅਪਲੋਡ ਕਰਨ ਵੇਲੇ ਵਿਦਿਆਰਥੀਆਂ ਨੂੰ ‘ਟੀਚਰਜ਼ ਫ਼ਰਾਮ ਪੰਜਾਬ’, ‘ਥੈਂਕ ਯੂ ਪੰਜਾਬ ਟੀਚਰਜ਼’ ਹੈਸ਼ਟੈਗ ਵਰਤਣ ਲਈ ਕਿਹਾ ਗਿਆ ਹੈ।