ਗੁਰਬਖ਼ਸ਼ਪੁਰੀ
ਤਰਨ ਤਰਨ, 8 ਮਈ
ਜ਼ਿਲ੍ਹਾ ਪੁਲੀਸ ਨੇ ਕਸਬਾ ਨੌਸ਼ਹਿਰਾ ਪੰਨੂੰਆਂ ਨੇੜਿਓਂ ਚਾਰ ਕਿਲੋਮ ਆਰਡੀਐੱਕਸ ਬਰਾਮਦ ਕੀਤੀ ਹੈ| ਪੁਲੀਸ ਨੇ ਇਸ ਨਾਲ ਦੋ ਜਣਿਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਜ਼ਿਲ੍ਹਾ ਪੁਲੀਸ ਵਲੋਂ ਇਸ ਸਬੰਧੀ ਛੇਤੀ ਹੀ ਪ੍ਰੈੱਸ ਕਾਨਫਰੰਸ ਕੀਤੇ ਜਾਣ ਦੇ ਸੰਕੇਤ ਦਿੱਤੇ ਹਨ| ਇਹ ਧਮਾਕਾਖੇਜ਼ ਸਮਗਰੀ ਸਰਹੱਦ ਤੋਂ ਪਾਰ ਤੋਂ ਪਾਕਿਸਤਾਨ ਵਾਲੇ ਪਾਸਿਓਂ ਡਰੋਨ ਰਾਹੀਂ ਆਈ ਸੀ, ਜਿਸ ਦੀ ਵਰਤੋਂ ਕਿਸੇ ਧਾਰਮਿਕ ਇਕੱਠ ਵਿੱਚ ਕਰਕੇ ਸੂਬੇ ਦੀ ਅਮਨ ਸ਼ਾਂਤੀ ਨੂੰ ਭੰਗ ਕੀਤੇ ਜਾਣ ਦੀ ਸਾਜ਼ਿਸ਼ ਸੀ।