ਚੰਡੀਗੜ੍ਹ: ਕੇਂਦਰੀ ਮੰਤਰਾਲੇ ਵੱਲੋਂ ਸਵੱਛ ਸਰਵੇਖਣ ਦੌਰਾਨ ਪੰਜਾਬ ਦੀਆਂ 10 ਸ਼ਹਿਰੀ ਸਥਾਨਕ ਸੰਸਥਾਵਾਂ ਨੂੰ ਪੁਰਸਕਾਰ ਲਈ ਚੁਣਿਆ ਗਿਆ ਹੈ। ਸਥਾਨਕ ਸਰਕਾਰਾਂ ਮੰਤਰੀ ਡਾ. ਇੰਦਰਬੀਰ ਸਿੰਘ ਨਿੱਜਰ ਨੇ ਦੱਸਿਆ ਕਿ ਨਵੀਂ ਦਿੱਲੀ ਵਿੱਚ ਪਹਿਲੀ ਅਕਤੂਬਰ ਨੂੰ ਬਰੇਟਾ, ਭੀਖੀ, ਮੂਨਕ, ਨਵਾਂ ਸ਼ਹਿਰ, ਨੰਗਲ, ਫ਼ਾਜ਼ਿਲਕਾ, ਘੱਗਾ, ਮੰਡੀ ਗੋਬਿੰਦਗੜ੍ਹ, ਦਸੂਹਾ, ਕੁਰਾਲੀ ਤੋਂ ਇਲਾਵਾ ਜਲੰਧਰ ਛਾਉਣੀ (ਕੈਂਟਨ ਬੋਰਡ) ਨੂੰ ਪੁਰਸਕਾਰ ਮਿਲਣਗੇ। -ਟਨਸ