ਖੇਤਰੀ ਪ੍ਰਤੀਨਿਧ
ਪਟਿਆਲਾ, 11 ਮਈ
ਸਥਾਨਕ ਜੇਲ੍ਹ ਰੋਡ ’ਤੇ ਪੁਲੀਸ ਲਾਈਨ ਨੇੜੇ ਮਹਾਂਵੀਰ ਮੰਦਰ ਵਿੱਚ ਰਹਿ ਰਹੇ ਇੱਕ ਪੁਜਾਰੀ ਤੇ ਇੱਕ ਸੇਵਾਦਾਰ ਦੀ ਅੱਜ ਸ਼ੱਕੀ ਹਾਲਾਤ ਵਿੱਚ ਮੌਤ ਹੋ ਗਈ। ਹਾਲਾਂਕਿ ਮੰਦਰ ਦੇ ਪ੍ਰਬੰਧਕਾਂ ਵੱਲੋਂ ਮੌਤ ਦਾ ਕਾਰਨ ਦਿਲ ਦਾ ਦੌਰਾ ਪੈਣਾ ਦੱਸਦੇ ਹੋਏ ਮੰਦਰ ਵਿੱਚ ਹੀ ਟੋਆ ਪੁੱਟ ਕੇ ਦੋਵਾਂ ਨੂੰ ਦਫ਼ਨਾਉਣ ਦਾ ਯਤਨ ਵੀ ਕੀਤਾ ਗਿਆ, ਪਰ ਹਾਲਾਤ ਸ਼ੱੱਕੀ ਹੋਣ ਕਰਕੇ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ਾਂ ਨੂੰ ਪੋੋਸਟ ਮਾਰਟਮ ਲਈ ਹਸਪਤਾਲ ਭੇਜ ਦਿੱਤਾ ਹੈ। ਮੁਢਲੀ ਤਫ਼ਤੀਸ਼ ਦੌਰਾਨ ਮ੍ਰਿਤਕਾਂ ਵਿੱਚੋਂ ਇਕ ਦੇ ਗਲ ’ਤੇ ਨਿਸ਼ਾਨ ਮਿਲੇ ਹਨ। ਮ੍ਰਿਤਕਾਂ ਦੀ ਪਛਾਣ ਪੁਜਾਰੀ ਵਿਪਨ ਗਿਰੀ (25) ਤੇ ਉਸ ਦੇ ਮਾਮੇ ਸੰਜੈ (35) ਵਜੋਂ ਹੋਈ ਹੈ। ਜਾਂਚ ਦੌਰਾਨ ਸੰਜੈ ਦੀ ਇੱਕ ਅੰਤੜੀ ਨੁਕਸਾਨੀ ਪਾਈ ਗਈ ਹੈ, ਜਿਸ ਮਗਰੋਂ ਦੋਵਾਂ ਦਾ ਵਿਸਰਾ ਸੂਬਾਈ ਲੈਬ ਵਿੱਚ ਭੇਜਿਆ ਗਿਆ ਹੈ। ਡੀਐੱਸਪੀ ਨੇ ਕਿਹਾ ਕਿ ਵਿਸਰਾ ਰਿਪੋਰਟ ਆਉਣ ਮਗਰੋਂ ਅਗਲੀ ਕਾਰਵਾਈ ਕੀਤੀ ਜਾਵੇਗੀ।