ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 11 ਦਸੰਬਰ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ 12 ਜਨਰਲ ਸਕੱਤਰਾਂ ਅਤੇ ਜ਼ਿਲ੍ਹਾ ਪ੍ਰਧਾਨਾਂ ਦੀਆਂ ਨਿਯੁਕਤੀਆਂ ਕੀਤੀਆਂ ਹਨ। ਜਿਨ੍ਹਾਂ ਆਗੂਆਂ ਨੂੰ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ ਉਨ੍ਹਾਂ ਵਿੱਚ ਬਿਕਰਮ ਸਿੰਘ ਮਜੀਠੀਆ, ਸੋਹਣ ਸਿੰਘ ਠੰਡਲ, ਜੀਤਮਹਿੰਦਰ ਸਿੰਘ ਸਿੱਧੂ, ਹਰਮੀਤ ਸਿੰਘ ਸੰਧੂ, ਪਵਨ ਕੁਮਾਰ ਟੀਨੂੰ, ਹਰੀਸ਼ ਰਾਏ ਢਾਂਡਾ, ਗਗਨਜੀਤ ਸਿੰਘ ਬਰਨਾਲਾ, ਮਨਪ੍ਰੀਤ ਸਿੰਘ ਇਯਾਲੀ, ਹਰਪ੍ਰੀਤ ਸਿੰਘ ਕੋਟਭਾਈ, ਸਰੂਪ ਚੰਦ ਸਿੰਗਲਾ, ਲਖਬੀਰ ਸਿੰਘ ਲੋਧੀਨੰਗਲ ਅਤੇ ਸੰਤਾ ਸਿੰਘ ਉਮੈਦਪੁਰ ਦੇ ਨਾਮ ਸ਼ਾਮਲ ਹਨ। ਜ਼ਿਲ੍ਹਾ ਪ੍ਰਧਾਨਾਂ ਦੀ ਸੂਚੀ ਅਨੁਸਾਰ ਗੁਰਪਾਲ ਸਿੰਘ ਗਰੇਵਾਲ ਨੂੰ ਜ਼ਿਲ੍ਹਾ ਫਾਜ਼ਲਿਕਾ (ਦਿਹਾਤੀ), ਰਘਬੀਰ ਸਿੰਘ ਸਹਾਰਨਮਾਜਰਾ ਨੂੰ ਪੁਲੀਸ ਜ਼ਿਲ੍ਹਾ ਖੰਨਾ, ਗੁਰਿੰਦਰ ਸਿੰਘ ਗੋਗੀ ਨੂੰ ਜ਼ਿਲ੍ਹਾ ਰੋਪੜ, ਰਣਜੀਤ ਸਿੰਘ ਢਿੱਲੋਂ ਨੂੰ ਲੁਧਿਆਣਾ (ਸ਼ਹਿਰੀ), ਦਵਿੰਦਰ ਸਿੰਘ ਢੈਪਈ ਨੂੰ ਜ਼ਿਲ੍ਹਾ ਕਪੂਰਥਲਾ (ਦਿਹਾਤੀ) ਅਤੇ ਹਰਜੀਤ ਸਿੰਘ ਵਾਲੀਆ ਨੂੰ ਕਪੂਰਥਲਾ (ਸ਼ਹਿਰੀ), ਜਤਿੰਦਰ ਸਿੰਘ ਲਾਲੀ ਬਾਜਵਾ ਨੂੰ ਹੁਸ਼ਿਆਰਪੁਰ (ਸ਼ਹਿਰੀ), ਬਲਬੀਰ ਸਿੰਘ ਬਿੱਟੂ ਨੂੰ ਗੁਰਦਾਸਪੁਰ (ਸ਼ਹਿਰੀ), ਅਮਿਤ ਕੁਮਾਰ ਸ਼ਿੰਪੀ ਨੂੰ ਸ੍ਰੀ ਮੁਕਤਸਰ ਸਾਹਿਬ (ਸ਼ਹਿਰੀ), ਸਤੀਸ਼ ਗਰੋਵਰ ਨੂੰ ਫਰੀਦਕੋਟ (ਸ਼ਹਿਰੀ), ਸ਼ੰਕਰ ਦੁੱਗਲ ਨੂੰ ਸ਼ਹੀਦ ਭਗਤ ਸਿੰਘ ਨਗਰ (ਸ਼ਹਿਰੀ), ਰੋਹਿਤ ਕੁਮਾਰ ਮੋਂਟੂ ਵੋਹਰਾ ਨੂੰ ਫਿਰੋਜ਼ਪੁਰ (ਸ਼ਹਿਰੀ), ਸੁਰਿੰਦਰ ਸਿੰਘ ਮਿੰਟੂ ਪਠਾਨਕੋਟ (ਸ਼ਹਿਰੀ), ਕ੍ਰਿਸ਼ਨ ਵਰਮਾ ਬੌਬੀ ਨੂੰ ਜ਼ਿਲ੍ਹਾ ਫਤਿਹਗੜ੍ਹ ਸਾਹਿਬ (ਸ਼ਹਿਰੀ) ਅਤੇ ਯਾਦਵਿੰਦਰ ਸਿੰਘ ਬਿੱਟੂ ਦੀਵਾਨਾ ਨੂੰ ਬਰਨਾਲਾ (ਸ਼ਹਿਰੀ) ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।