ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 19 ਅਕਤੂਬਰ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਜਥੇਬੰਦਕ ਢਾਂਚਾ ਉਸਾਰਨ ਵਾਸਤੇ ਹਲਕੇ ਦੀਆਂ ਬੂਥ ਪੱਧਰ ਕਮੇਟੀਆਂ ਬਣਾਉਣ ਲਈ ਹਲਕਾਵਾਰ ਨਿਗਰਾਨ ਲਾਉਣ ਦਾ ਫ਼ੈਸਲਾ ਕੀਤਾ ਹੈ। ਸ੍ਰੀ ਬਾਦਲ ਨੇ ਕਿਹਾ ਕਿ ਸਾਰੇ ਹਲਕਾ ਇੰਚਾਰਜ ਆਪੋ-ਆਪਣੇ ਹਲਕਿਆਂ ਦੀਆਂ ਬੂਥ ਕਮੇਟੀਆਂ ਤੇ ਹਲਕਾਵਾਰ ਆਬਜ਼ਰਵਰਾਂ ਦਾ ਸਾਥ ਦੇ ਕੇ ਜਥੇਬੰਦਕ ਢਾਂਚਾ ਮੁਕੰਮਲ ਕਰਵਾਉਣਗੇ।
ਉਨ੍ਹਾਂ ਦੱਸਿਆ ਕਿ ਰਣਜੀਤ ਸਿੰਘ ਗਿੱਲ ਜ਼ਿਲ੍ਹਾ ਰੋਪੜ ਦੇ ਨਿਗਰਾਨ ਅਬਜ਼ਰਵਰ ਹੋਣਗੇ। ਪਾਰਟੀ ਵੱਲੋਂ ਜਾਰੀ ਕੀਤੀ ਹਲਕਾਵਾਰ ਨਿਗਰਾਨਾਂ ਦੀ ਸੂਚੀ ਅਨੁਸਾਰ ਸਰਬਜੀਤ ਸਿੰਘ ਝਿੰਜਰ ਹਲਕਾ ਬੱਸੀ ਪਠਾਣਾ, ਯਾਦਵਿੰਦਰ ਸਿੰਘ ਯਾਦੂ, ਜਤਿੰਦਰ ਸਿੰਘ ਭੈਣੀ ਅਤੇ ਦਿਲਬਾਗ ਸਿੰਘ ਬਾਘਾ ਹਲਕਾ ਫਤਿਹਗੜ੍ਹ ਸਾਹਿਬ, ਜਤਿੰਦਰ ਸਿੰਘ ਧਾਲੀਵਾਲ ਅਤੇ ਜਥੇ. ਹਰਬੰਸ ਸਿੰਘ ਬਡਾਲੀ ਹਲਕਾ ਅਮਲੋਹ, ਭੁਪਿੰਦਰ ਸਿੰਘ ਸੈਣੀ, ਜਸਪਾਲ ਸਿੰਘ ਸਰਪੰਚ, ਰਜਿੰਦਰ ਸਿੰਘ ਸੈਣੀ ਅਤੇ ਮਨਜੀਤ ਸਿੰਘ ਹਲਕਾ ਡੇਰਾ ਬੱਸੀ, ਮਨਜੀਤ ਸਿੰਘ ਮੁਧੋਂ ਅਤੇ ਮੇਜਰ ਸਿੰਘ ਸੰਗਤਪੁਰਾ ਹਲਕਾ ਖਰੜ, ਕੰਵਲਜੀਤ ਸਿੰਘ ਰੂਬੀ, ਬੀਬੀ ਪਰਮਜੀਤ ਕੌਰ ਲਾਂਡਰਾ ਅਤੇ ਬੀਬੀ ਕੁਲਦੀਪ ਕੌਰ ਕੰਗ ਹਲਕਾ ਮੁਹਾਲੀ, ਹਰਦੀਪ ਸਿੰਘ ਸੈਣੀ ਅਤੇ ਗੁਰਿੰਦਰ ਸਿੰਘ ਗੋਗੀ ਹਲਕਾ ਰੋਪੜ, ਪਰਮਜੀਤ ਸਿੰਘ ਢਿੱਲੋਂ ਅਤੇ ਅਜਮੇਰ ਸਿੰਘ ਖੇੜਾ ਹਲਕਾ ਚਮਕੌਰ ਸਾਹਿਬ ਤੋਂ ਹਲਕਾਵਾਰ ਅਬਜਰਵਰ ਹੋਣਗੇ। ਅੱਜ ਦੀ ਜਾਰੀ ਲਿਸਟ ਵਿੱਚ 64 ਹਲਕਿਆਂ ਦਾ ਐਲਾਨ ਕਰ ਦਿੱਤਾ ਹੈ, ਬਾਕੀ ਰਹਿੰਦੇ ਹਲਕਿਆਂ ਦਾ ਐਲਾਨ ਜਲਦ ਕੀਤਾ ਜਾਵੇਗਾ।