ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 21 ਅਕਤੂਬਰ
ਨਵਾਂ ਪਿੰਡ ਵਾਸੀ ਪਤੀ-ਪਤਨੀ ਵੱਲੋਂ ਕੀਤੀ ਖ਼ੁਦਕੁਸ਼ੀ ਦੇ ਕੇਸ ’ਚ ਨਾਮਜ਼ਦ ਸਬ ਇੰਸਪੈਕਟਰ ਸੰਦੀਪ ਕੌਰ ਨੂੰ ਪੁਲੀਸ ਨੇ ਅੱਜ ਗ੍ਰਿਫ਼ਤਾਰ ਕਰ ਲਿਆ। ਇਸ ਦੀ ਪੁਸ਼ਟੀ ਮਾਮਲੇ ਦੀ ਜਾਂਚ ਕਰ ਰਹੀ ‘ਸਿੱਟ’ ਦੇ ਮੁਖੀ ਜ਼ਿਲ੍ਹਾ ਦਿਹਾਤੀ ਪੁਲੀਸ ਦੇ ਐੱਸਪੀ ਗੌਰਵ ਤੁਰਾ ਨੇ ਕੀਤੀ। ਮਿਲੇ ਵੇਰਵਿਆਂ ਮੁਤਾਬਕ ਜ਼ਿਲ੍ਹਾ ਦਿਹਾਤੀ ਪੁਲੀਸ ਦੀ ਟੀਮ ਨੇ ਐੱਸਆਈ ਸੰਦੀਪ ਕੌਰ ਨੂੰ ਸ੍ਰੀ ਹਰਿਗੋਬਿੰਦਪੁਰ ਇਲਾਕੇ ’ਚੋਂ ਗ੍ਰਿਫ਼ਤਾਰ ਕੀਤਾ ਹੈ। ਇਸੇ ਕੇਸ ਵਿੱਚ ਮੰਗਲਵਾਰ ਸੰਦੀਪ ਕੌਰ ਨੂੰ ਪੁਲੀਸ ਸੇਵਾਵਾਂ ਤੋਂ ਫਾਰਗ ਕਰ ਦਿੱਤਾ ਗਿਆ, ਜਦਕਿ ਪਹਿਲਾਂ ਉਸ ਨੂੰ ਮੁਅੱਤਲ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਨਵਾਂ ਪਿੰਡ ਵਾਸੀ ਵਿਕਰਮ ਸਿੰਘ ਨੇ ਲੰਘੀ 10 ਅਕਤੂਬਰ ਨੂੰ ਇੱਥੇ ਬਟਾਲਾ ਰੋਡ ਦੇ ਇੱਕ ਹੋਟਲ ਵਿੱਚ ਅਤੇ ਇੱਕ ਦਿਨ ਮਗਰੋਂ ਹੀ ਉਸ ਦੀ ਪਤਨੀ ਨੇ ਆਪਣੇ ਘਰ ਵਿੱਚ ਫਾਹਾ ਲੈ ਲਿਆ ਸੀ।