ਪੱਤਰ ਪ੍ਰੇਰਕ
ਪਾਤੜਾਂ, 22 ਜੁਲਾਈ
ਪਿੰਡ ਬਰਾਸ ਦੇ ਇੱਕ ਵਿਅਕਤੀ ਨੇ ਜ਼ਹਿਰੀਲੀ ਦਵਾਈ ਖਾ ਕੇ ਆਤਮਹੱਤਿਆ ਕਰ ਲਈ। ਬਲਦੇਵ ਸਿੰਘ ਨੇ ਦੱਸਿਆ ਕਿ ਉਸ ਦੇ ਭਰਾ ਹਰਪਾਲ ਸ਼ਰਮਾ ਦਾ ਵਿਆਹ ਦੋ ਕੁ ਮਹੀਨੇ ਪਹਿਲਾਂ ਬਰੇਟਾ ਨਿਵਾਸੀ ਨੀਤੂ ਸ਼ਰਮਾ ਨਾਲ ਹੋਇਆ ਸੀ ਤੇ ਵਿਆਹ ਮਗਰੋਂ ਉਸ ਦੇ ਸਹੁਰਿਆਂ ਨੇ ਉਸ ਨੂੰ ਘਰ ਜਵਾਈ ਰੱਖ ਲਿਆ ਸੀ। 21 ਜੁਲਾਈ ਨੂੰ ਪਿੰਡ ਬਰਾਸ ਆਏ ਹਰਪਾਲ ਸ਼ਰਮਾ ਨੂੰ ਉਲਟੀਆਂ ਲੱਗੀਆਂ ਹੋਈਆਂ ਸਨ। ਇਸੇ ਦੌਰਾਨ ਉਸ ਨੇ ਦੱਸਿਆ ਸੀ ਸਹੁਰਿਆਂ ਤੋਂ ਦੁਖੀ ਹੋ ਕੇ ਉਸ ਨੇ ਸਲਫਾਸ ਦੀਆਂ ਗੋੋਲੀਆਂ ਨਿਗਲ ਲਈਆਂ ਹਨ। ਹਰਪਾਲ ਸ਼ਰਮਾ ਦੀ ਪਟਿਆਲਾ ਦੇ ਹਸਪਤਾਲ ਵਿੱਚ ਬੀਤੀ ਰਾਤ ਮੌਤ ਹੋ ਗਈ। ਪੜਤਾਲੀਆ ਅਫਸਰ ਥਾਣੇਦਾਰ ਜਸਵਿੰਦਰ ਸਿੰਘ ਨੇ ਕਿਹਾ ਕਿ ਸੱਤਪਾਲ ਸ਼ਰਮਾ, ਨੀਤੂ ਸ਼ਰਮਾ ਵਾਸੀ ਬਰੇਟਾ ਅਤੇ ਹਰਵਿੰਦਰ ਕੌਰ ਵਾਸੀ ਪਿੰਡ ਅਤਾਲਾਂ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।