ਪੱਤਰ ਪ੍ਰੇਰਕ
ਲੰਬੀ, 2 ਜੁਲਾਈ
ਪਿੰਡ ਖਿਉਵਾਲੀ ’ਚ ਤਿੰਨ ਬੱਚਿਆਂ ਦੇ ਪਿਤਾ ਤੇ ਊਸ ਦੀ ਪ੍ਰੇਮਿਕਾ ਨੇ ਸਪਰੇਅ ਪੀ ਕੇ ਖੁਦਕੁਸ਼ੀ ਕਰ ਲਈ। ਦੋਵਾਂ ਦੀਆਂ ਲਾਸ਼ਾਂ ਪਿੰਡ ਲੰਬੀ ਨੇੜੇ ਵਗਦੇ ਮਾਈਨਰ ਕੰਢਿਓਂ ਬਰਾਮਦ ਹੋਈਆਂ ਹਨ। ਲਾਸ਼ਾਂ ਕੋਲੋਂ ਸਪਰੇਅ ਦੀ ਸ਼ੀਸ਼ੀ ਵੀ ਬਰਾਮਦ ਹੋਈ ਹੈ। ਦੋਵੇਂ ਜਣੇ ਬੀਤੀ ਕੱਲ੍ਹ ਸਵੇਰ ਤੋਂ ਘਰੋਂ ਗਾਇਬ ਸਨ। ਪੁਲੀਸ ਅਨੁਸਾਰ ਕਰੀਬ 30 ਸਾਲਾ ਗੁਰਮੁੱਖ ਸਿੰਘ ਮਜ਼ਦੂਰੀ ਕਰਦਾ ਸੀ। ਉਹ ਸ਼ਾਦੀਸ਼ੁਦਾ ਸੀ ਤੇ ਤਿੰਨ ਬੱਚਿਆਂ ਦਾ ਪਿਤਾ ਸੀ। ਗੁਰਮੁੱਖ ਦੇ ਉਸ ਦੀ ਗਲੀ ਦੀ ਇੱਕ 20-22 ਸਾਲਾ ਲੜਕੀ ਨਾਲ ਪ੍ਰੇਮ ਸਬੰਧ ਸਨ। ਏਐੱਸਆਈ ਸੁਖਦੇਵ ਸਿੰਘ ਨੇ ਦੱਸਿਆ ਕਿ 174 ਦੀ ਕਾਰਵਾਈ ਕੀਤੀ ਜਾ ਰਹੀ ਹੈ।