ਪੱਤਰ ਪ੍ਰੇਰਕ
ਲਹਿਰਾਗਾਗਾ, 25 ਸਤੰਬਰ
ਪੰਜਾਬੀ ਫ਼ਿਲਮ ਨਿਰਦੇਸ਼ਕ ਤਰਨਜੀਤ ਟੋਰੀ ਮੋਦਗਿੱਲ (32) ਵਾਸੀ ਲਹਿਰਗਾਗਾ ਨੇ ਆਪਣੇ ਸਹੁਰਿਆਂ ਤੋਂ ਕਥਿਤ ਪ੍ਰੇਸ਼ਾਨ ਹੋ ਕੇ ਨਹਿਰ ’ਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਮ੍ਰਿਤਕ ਦੇ ਪਿਤਾ ਕ੍ਰਿਸ਼ਨ ਦਾਸ ਨੇ ਥਾਣਾ ਸਰਹਿੰਦ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ। ਉਸ ਨੇ ਦੱਸਿਆ ਕਿ 29 ਅਪਰੈਲ ਨੂੰ ਉਸ ਦਾ ਵਿਆਹ ਪਿੰਡ ਬਡਾਲੀ (ਥਾਣਾ ਖਰੜ) ਦੇ ਤਜਿੰਦਰ ਕੁਮਾਰ ਦੀ ਪੁੱਤਰੀ ਵਿਜੈ ਲਕਸ਼ਮੀ ਉਰਫ ਹਿਨਾ ਨਾਲ ਹੋਇਆ ਸੀ। 21 ਸਤੰਬਰ ਨੂੰ ਉਹ ਸਹੁਰੇ ਘਰ ਗਿਆ ਤਾਂ ਉਸ ਨੇ ਉਸ (ਕ੍ਰਿਸ਼ਨ ਦਾਸ) ਦੇ ਭਾਣਜੇ ਭਗੀਰਥ ਲਾਲ ਨੂੰ ਫੋਨ ’ਤੇ ਕਿਹਾ ਕਿ ਸਹੁਰਾ ਪਰਿਵਾਰ ਉਸ ਨੂੰ ਪ੍ਰੇਸ਼ਾਨ ਕਰਦਾ ਹੈ ਅਤੇ ਇੱਜ਼ਤ ਨਹੀਂ ਕਰਦਾ। ਇਸ ਕਾਰਨ ਉਹ ਖ਼ੁਦਕੁਸ਼ੀ ਕਰ ਰਿਹਾ ਹੈ। ਇਸ ਮਗਰੋਂ ਉਸ ਦੀ ਕਾਰ ਭਾਖੜਾ ਨੇੜੇ ਖੜ੍ਹੀ ਮਿਲੀ। ਬੀਤੇ ਦਿਨ ਤਲਾਸ਼ ਕਰਨ ’ਤੇ ਤਰਨਜੀਤ ਦੀ ਲਾਸ਼ ਖਨੌਰੀ ਨੇੜੇ ਭਾਖੜਾ ਨਹਿਰ ਵਿੱਚ ਮਿਲੀ।