ਨਿੱਜੀ ਪੱਤਰ ਪ੍ਰੇਰਕ
ਡੇਰਾਬੱਸੀ, 24 ਜੂਨ
ਇਥੋਂ ਦੇ ਗੁਲਾਬਗੜ੍ਹ ਦੇ ਵਸਨੀਕ ਵਿਸ਼ਾਲ (26) ਨੇ ਇਕ ਔਰਤ ਤੋਂ ਤੰਗ ਆ ਕੇ ਸਲਫਾਸ ਨਿਗਲ ਕੇ ਖ਼ੁਦਕੁਸ਼ੀ ਕਰ ਲਈ। ਪੁਲੀਸ ਨੇ ਔਰਤ ਖ਼ਿਲਾਫ਼ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਏਐਸਆਈ ਕੁਲਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਭਰਾ ਨਿਤਿਨ ਅਨੁਸਾਰ ਉਸ ਦੇ ਵੱਡੇ ਭਰਾ ਵਿਸ਼ਾਲ ਦੀ 35 ਸਾਲਾ ਰੀਨਾ ਰਾਣੀ ਪਤਨੀ ਰਾਜੇਸ਼ ਕੁਮਾਰ ਨਾਲ ਦੋਸਤੀ ਸੀ ਪਰ ਰੀਨਾ ਵੱਲੋਂ ਕੁਝ ਸਮੇਂ ਬਾਅਦ ਉਸ ਦੇ ਭਰਾ ਖ਼ਿਲਾਫ਼ ਪੰਚਕੂਲਾ ਪੁਲੀਸ ਸਟੇਸ਼ਨ ਵਿੱਚ ਝੂਠਾ ਕੇਸ ਦਰਜ ਕਰਵਾ ਦਿੱਤਾ ਗਿਆ। ਇਸੇ ਮਾਮਲੇ ਵਿੱਚ ਉਸ ਦਾ ਭਰਾ ਅੰਬਾਲਾ ਜੇਲ੍ਹ ਵਿੱਚ ਵੀ ਰਹਿ ਕੇ ਆਇਆ ਸੀ। ਉਹ ਹੁਣ ਕਰੀਬ 20 ਦਿਨ ਪਹਿਲਾਂ ਹੀ ਜ਼ਮਾਨਤ ‘ਤੇ ਆਇਆ ਸੀ। ਹੁਣ ਰੀਨਾ ਉਸ ਦੇ ਭਰਾ ਤੋਂ ਮਾਮਲਾ ਨਿਬੇੜਨ ਲਈ 10 ਲੱਖ ਰੁਪਏ ਦੀ ਮੰਗ ਕਰ ਰਹੀ ਸੀ, ਜਿਸ ਕਾਰਨ ਉਸ ਨੇ ਸਲਫਾਸ ਨਿਗਲ ਲਈ।