ਪੱਤਰ ਪ੍ਰੇਰਕ
ਬੋਹਾ, 27 ਮਈ
ਪਿੰਡ ਸ਼ੇਰਖਾਂ ਵਾਲਾ ਵਿੱਚ ਇਕ ਮਹਿਲਾ ਮਜ਼ਦੂਰ ਨੇ ਆਰਥਿਕ ਤੰਗੀ ਕਾਰਨ ਜ਼ਹਿਰੀਲੀ ਦਵਾਈ ਪੀ ਕੇ ਖੁਦਕੁਸ਼ੀ ਕਰ ਲਈ। ਪਿੰਡ ਬਾਗੜੀਆਂ ਵਿਆਹੀ ਹਰਜੀਤ ਕੌਰ ਪਿਛਲੇ ਦਸ ਸਾਲ ਤੋਂ ਆਪਣੇ ਪਤੀ ਗੁਰਪ੍ਰੀਤ ਸਿੰਘ ਨਾਲ ਆਪਣੇ ਪੇਕੇ ਪਿੰਡ ਸੇਰਖਾਂ ਵਾਲਾ ਵਿੱਚ ਰਹਿ ਰਹੀ ਸੀ। ਉਨ੍ਹਾਂ ਸਿਰ ਚੜ੍ਹੇ ਕਰਜ਼ੇ ਦਾ ਬੋਝ ਵੱਧਦਾ ਜਾ ਰਿਹਾ ਸੀ ਜਿਸ ਕਾਰਨ ਹਰਜੀਤ ਕੌਰ ਨੇ ਜ਼ਹਿਰੀਲੀ ਦਵਾਈ ਪੀ ਲਈ। ਉਸ ਦੇ ਪਤੀ ਵੱਲੋਂ ਦਵਾਈ ਵਾਲੀ ਬੋਤਲ ਖੋਹਣ ਦੀ ਕੋਸ਼ਿਸ਼ ਕੀਤੀ ਗਈ। ਇਸ ਦੌਰਾਨ ਬੋਤਲ ਵਿੱਚੋਂ ਦਵਾਈ ਉੱਛਲ ਕੇ ਉਸ ਦੇ ਪਤੀ ਦੇ ਮੂੰਹ ’ਤੇ ਪੈ ਗਈ ਜਿਸ ਕਾਰਨ ਉਹ ਵੀ ਬੇਹੋਸ਼ ਹੋ ਗਿਆ। ਹਰਜੀਤ ਕੌਰ ਦੀ ਹਸਪਤਾਲ ਲਿਜਾਂਦਿਆਂ ਮੌਤ ਹੋ ਗਈ।