ਪੱਤਰ ਪ੍ਰੇਰਕ
ਟੋਹਾਣਾ, 15 ਜਨਵਰੀ
ਜ਼ਿਲ੍ਹਾ ਹਿਸਾਰ ਦੀ ਹੱਦ ’ਤੇ ਥਾਣਾ ਅਗਰੋਹਾ ਅਧੀਨ ਪੈਂਦੇ ਪਿੰਡ ਲਾਂਧੜੀ ਵਿੱਚ ਛੇ ਮਹੀਨੇ ਪਹਿਲਾਂ ਪ੍ਰੇਮ ਵਿਆਹ ਕਰਨ ਵਾਲੇ ਜੋੜੇ ਨੇ ਲੰਘੀ ਰਾਤ ਦੁੱਧ ਵਿੱਚ ਕੋਈ ਜ਼ਹਿਰੀਲੀ ਚੀਜ਼ ਪਾ ਕੇ ਕਥਿਤ ਖੁਦਕੁਸ਼ੀ ਕਰ ਲਈ ਹੈ। ਪੁਲੀਸ ਨੇ ਮ੍ਰਿਤਕ ਵਿਕਰਮ (24) ਦੇ ਚਾਚੇ ਦੇ ਲੜਕੇ ਸੁਭਾਸ਼ ਦੇ ਬਿਆਨਾਂ ’ਤੇ ਕਾਰਵਾਈ ਕਰਦਿਆਂ ਅਗਰੋਹਾ ਮੈਡੀਕਲ ਕਾਲਜ ਵਿੱਚ ਜੋੜੇ ਦੇ ਪੋਸਟਮਾਰਟਮ ਮਗਰੋਂ ਲਾਸ਼ਾਂ ਵਾਰਸਾਂ ਨੂੰ ਸੌਂਪ ਦਿੱਤੀਆਂ ਹਨ। ਸੁਭਾਸ਼ ਨੇ ਪੁਲੀਸ ਨੂੰ ਦੱਸਿਆ ਕਿ ਵਿਕਰਮ ਨੇ ਪਿੰਡ ਲਾਂਧੜੀ ਦੀ ਹੀ ਰੇਣੂ ਨਾਲ ਪ੍ਰੇਮ ਵਿਆਹ ਕੀਤਾ ਸੀ। ਬੀਤੀ ਰਾਤ ਜ਼ਹਿਰੀਲਾ ਦੁੱਧ ਪੀਣ ਕਾਰਨ ਉਨ੍ਹਾਂ ਦੀ ਹਾਲਾਤ ਵਿਗੜ ਗਈ ਤੇ ਹਿਸਾਰ ਦੇ ਨਿੱਜੀ ਹਸਪਤਾਲ ਵਿੱਚ ਰੈਫ਼ਰ ਕੀਤਾ ਗਿਆ। ਉੱਥੇ ਦੋਹਾਂ ਨੇ ਦਮ ਤੋੜ ਦਿੱਤਾ। ਇਸ ਮਗਰੋਂ ਪੁਲੀਸ ਨੇ ਅਗਰੋਹਾ ਮੈਡੀਕਲ ਕਾਲਜ ਵਿੱਚ ਲਾਸ਼ਾ ਪੋਸਟਮਾਰਟਮ ਮਗਰੋਂ ਵਾਰਸਾਂ ਨੂੰ ਸੌਂਪ ਦਿੱਤੀਆਂ ਹਨ।