ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 7 ਨਵੰਬਰ
ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਕਿਹਾ ਕਿ ਪਰਾਲੀ ਦੀ ਸਮੱਸਿਆ ਦੇ ਹੱਲ ਲਈ ਦਿੱਲੀ ਸਰਕਾਰ ਪਰਾਲੀ ਤੋਂ ਖਾਦ ਬਣਾਉਣ ਵਾਲੇ ਪ੍ਰਾਜੈਕਟ ’ਤੇ ਕੰਮ ਕਰ ਰਹੀ ਹੈ ਜੋ ਕਿ ਪੰਜਾਬ ਲਈ ਲਾਹੇਵੰਦ ਸਾਬਤ ਹੋ ਸਕਦਾ ਹੈ। ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਤੇ ਹੋਰਨਾਂ ਵਿਧਾਇਕਾਂ ਨੇ ਦਿੱਲੀ ਸਥਿਤ ਪੂਸਾ ਇੰਸਟੀਚਿਊਟ, ਜਿੱਥੇ ਪਰਾਲੀ ਤੋਂ ਖਾਦ ਬਣਾਉਣ ਸਬੰਧੀ ਮੁੱਢਲੇ ਟਰਾਇਲ ਕੀਤੇ ਜਾ ਰਹੇ ਹਨ, ਦੇ ਦੌਰੇ ਮਗਰੋਂ ਕਿਹਾ ਕਿ ਦਿੱਲੀ ਦੀ ਕੇਜਰੀਵਾਲ ਸਰਕਾਰ ਪੂਸਾ ਇੰਸਟੀਚਿਊਟ ਰਾਹੀਂ ਪਰਾਲੀ ’ਤੇ ਖੋਜ ਤੇ ਵਿਕਾਸ (ਆਰਐਂਡਡੀ) ਪ੍ਰਾਜੈਕਟ ’ਤੇ ਕੰਮ ਕਰਵਾ ਰਹੀ ਸੀ। ਇੰਸਟੀਚਿਊਟ ਵੱਲੋਂ ਤਿਆਰ ਕੀਤੇ ਫ਼ਾਰਮੂਲੇ ਦੇ ਛਿੜਕਾਓ ਮਗਰੋਂ ਕੁਝ ਦਿਨਾਂ ’ਚ ਪਰਾਲੀ ਖਾਦ ’ਚ ਬਦਲ ਜਾਵੇਗੀ।