ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੇ ਦੂਸਰੇ ਦਿਨ ਆਪੋ ਆਪਣੀ ਡਫਲੀ ਵੀ ਵੱਜਦੀ ਰਹੀ। ਸਦਨ ਵਿਚ ਬਾਹਰੋਂ ਸਭ ਇੱਕਜੁੱਟ ਦਿੱਖੇ, ਅੰਦਰੋਂ ਸਭ ਸਿਆਸੀ ਦੌੜ ਵਿੱਚ ਪਏ ਦਿੱਖੇ। ਪੰਜਾਬ ਸਰਕਾਰ ਦੇ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਸਦਨ ਵਿਚਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਭਾਸ਼ਨ ਨੂੰ ਲਾਈਵ ਦਿਖਾਇਆ ਗਿਆ। ਜਿਉਂ ਹੀ ਨਵਜੋਤ ਸਿੱਧੂ ਬੋਲਣ ਲੱਗੇ, ਲਾਈਵ ਪ੍ਰੋਗਰਾਮ ਬੰਦ ਕਰ ਦਿੱਤਾ ਗਿਆ। ‘ਆਪ’ ਦੇ ਵਿਧਾਇਕ ਅਮਨ ਅਰੋੜਾ ਨੇ ਇਤਰਾਜ਼ ਕੀਤਾ ਕਿ ’ਕੱਲੇ ਮੁੱਖ ਮੰਤਰੀ ਦਾ ਲਾਈਵ ਕਿਉਂ। ਵਿਰੋਧੀ ਧਿਰ ਦਾ ਲਾਈਵ ਪ੍ਰਸਾਰਣ ਕੀਤਾ ਜਾਵੇ। ਅੱਜ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਦਾ 57ਵਾਂ ਜਨਮ ਦਿਨ ਹੈ। ਸਿੱਧੂ ਦੇ ਪ੍ਰਸ਼ੰਸਕ ਸੋਸ਼ਲ ਮੀਡੀਆ ’ਤੇ ਮੁਹਿੰਮ ਚਲਾ ਰਹੇ ਹਨ ਤੇ ਉਨ੍ਹਾਂ ਦਾ ਵਿਧਾਨ ਸਭਾ ਵਿਚਲਾ ਭਾਸ਼ਨ ਚਲਾ ਰਹੇ ਹਨ। ਸਿੱਧੂ ਦੇ ਸਾਥੀ ਉਨ੍ਹਾਂ ਨੂੰ ਕਿਸਾਨਾਂ ਦਾ ਸੱਚਾ ਸਾਥੀ ਦੱਸ ਰਹੇ ਹਨ। -ਟਨਸ