ਗੁਰਸੇਵਕ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 25 ਦਸੰਬਰ
ਇਥੇ ਸਵਾਮੀ ਰਾਮਦੇਵ ਦਾ ਵਿਰੋਧ ਸ਼ੁਰੂ ਹੋ ਗਿਆ ਹੈ ਤੇ ਲੋਕਾਂ ਨੂੰ ਪਤੰਜਲੀ ਦਾ ਸਾਮਾਨ ਦੇ ਬਾਈਕਾਟ ਦਾ ਸੱਦਾ ਦਿੱਤਾ ਹੈ। ਤਿੰਨ ਖੇਤੀ ਕਾਨੂੰਨ ਵਾਪਸ ਲੈਣ ਦੇ ਮੁੱਦੇ ’ਤੇ ਕਿਸਾਨਾਂ ਦਾ ਗੁੱਸਾ ਹੁਣ ਭਾਜਪਾ ਦੇ ਭਾਈਵਾਲਾਂ ਉਪਰ ਵੀ ਉਤਰਣਾ ਸ਼ੁਰੂ ਹੋ ਗਿਆ ਹੈ। ਅੱਜ ਮੁਕਤਸਰ ਵਿਖੇ ਬੀਕੇਯੂ ਸਿੱਧੂਪੁਰ ਦੇ ਆਗੂਆਂ ਵੱਲੋਂ ਸ਼ਹਿਰ ਵਿੱਚ ਦੁਕਾਨਦਾਰਾਂ ਨੂੰ ਸਵਾਮੀ ਰਾਮਦੇਵ ਦਾ ਸਾਮਾਨ ਵੇਚਣ ਅਤੇ ਲੋਕਾਂ ਨੂੰ ਸਾਮਾਨ ਖਰੀਦਣ ਤੋਂ ਰੋਕਣ ਲਈ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਵਾਮੀ ਰਾਮਦੇਵ ਵਪਾਰੀ ਹੈ, ਜਿਹੜਾ ਭਾਜਪਾ ਸਰਕਾਰ ਦੀਆਂ ਚੋਣਾਂ ਜਿੱਤਣ ’ਚ ਮਦਦ ਕਰਦਾ ਹੈ ਤੇ ਲੋਕਾਂ ਨੂੰ ਝੂਠੇ ਪ੍ਰਚਾਰ ਵਿੱਚ ਫਸਾ ਕੇ ਭਾਜਪਾ ਦੇ ਹੱਕ ਵਿੱਚ ਭੁਗਤਾਉਂਦਾ ਹੈ। ਇਸ ਮੌਕੇ ਪਰਮਾਨੰਦ ਸਣੇ ਕਈ ਦੁਕਾਨਦਾਰਾਂ ਨੇ ਬੋਰਡ ਲਾਹ ਦਿੱਤੇ।