ਪੱਤਰ ਪ੍ਰੇਰਕ
ਸ੍ਰੀ ਆਨੰਦਪੁਰ ਸਾਹਿਬ, 24 ਦਸੰਬਰ
ਸ੍ਰੀ ਆਨੰਦਪੁਰ ਸਾਹਿਬ-ਨੰਗਲ ਮਾਰਗ ’ਤੇ ਸਥਿਤ ਸ੍ਰੀ ਆਨੰਦਪੁਰ ਸਾਹਿਬ ਗੈਸ ਸਰਵਿਸ ਦੇ ਦਫਤਰ ਵਿਚੋਂ ਅੱਜ ਸ਼ਾਮ ਦੋ ਲੁਟੇਰੇ ਪਿਸਤੌਲ ਦਿਖਾ ਕੇ ਦੋ ਲੱਖ ਰੁਪਏ ਲੁੱਟ ਕੇ ਲੈ ਗਏ। ਲੁਟੇਰੇ ਜਾਂਦੇ ਹੋਏ ਸੀਸੀਟੀਵੀ ਕੈਮਰੇ ਦੀ ਰਿਕਾਰਡਿੰਗ ਵੀ ਨਾਲ ਲੈ ਗਏ। ਜਾਣਕਾਰੀ ਅਨੁਸਾਰ ਸ਼ਾਮ ਛੇ ਵਜੇ ਦੇ ਕਰੀਬ ਦੋ ਵਿਅਕਤੀ ਗੈਸ ਏਜੰਸੀ ਦੇ ਦਫਤਰ ਵਿੱਚ ਦਾਖਲ ਹੋਏ। ਇਨ੍ਹਾਂ ਵਿਚੋਂ ਇੱਕ ਕੋਲ ਪਿਸਤੌਲ ਤੇ ਦੂਸਰੇ ਕੋਲ ਦਾਤ ਸੀ। ਉਨ੍ਹਾਂ ਗੈਸ ਏਜੰਸੀ ਦੇ ਕਰਿੰਦੇ ਨੂੰ ਪਿਸਤੌਲ ਦਿਖਾ ਕੇ ਦੋ ਲੱਖ ਰੁਪਏ ਲੁੱਟ ਲਏ।