ਪੱਤਰ ਪ੍ਰੇਰਕ
ਸਾਦਿਕ, 26 ਫਰਵਰੀ
ਗੀਤਕਾਰ ਬਾਬੂ ਸਿੰਘ ਮਾਨ ਮਰਾੜਾਂ ਵਾਲਿਆਂ ਦੇ ਪੁੱਤਰ ਅਤੇ ਜੂਝਦਾ ਪੰਜਾਬ ਮੰਚ ਦੇ ਮੈਂਬਰ ਅਮਿਤੋਜ ਮਾਨ ਦੇ ਭਰਾ ਰਵੀ ਪ੍ਰਕਾਸ਼ ਸਿੰਘ ਮਾਨ (57) ਦਾ ਅੱਜ ਦੇਹਾਂਤ ਹੋ ਗਿਆ। ਪਰਿਵਾਰਕ ਮੈਂਬਰ ਲਖਵਿੰਦਰ ਮਾਨ ਨੇ ਦੱਸਿਆ ਕਿ ਰਵੀ ਪ੍ਰਕਾਸ਼ ਸਿੰਘ ਮਾਨ ਦਾ ਪਿਛਲੇ ਇਕ ਮਹੀਨੇ ਤੋਂ ਮੈਕਸ ਹਸਪਤਾਲ ਦਿੱਲੀ ਵਿੱਚ ਇਲਾਜ ਚੱਲ ਰਿਹਾ ਸੀ, ਜਿੱਥੇ ਸਿਹਤ ਜ਼ਿਆਦਾ ਵਿਗੜਨ ਕਾਰਨ ਅੱਜ ਉਨ੍ਹਾਂ ਦੀ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਲਗਪਗ ਅੱਠ ਸਾਲ ਪਹਿਲਾਂ ਰਵੀ ਮਾਨ ਦਾ ਲਿਵਰ ਟਰਾਂਸਪਲਾਂਟ ਹੋਇਆ ਸੀ। ਉਨ੍ਹਾਂ ਦਾ ਇਕ ਬੇਟਾ ਤੇ ਬੇਟੀ ਹੈ। ਪੜ੍ਹਾਈ ਲਈ ਕੈਨੇਡਾ ਗਏ ਹੋਏ ਪੁੱਤਰ ਦੇ ਆਉਣ ਮਗਰੋਂ 28 ਫਰਵਰੀ ਨੂੰ ਸਾਦਿਕ ਵਿੱਚ ਉਨ੍ਹਾਂ ਦਾ ਸਸਕਾਰ ਕੀਤਾ ਜਾਵੇਗਾ।