ਪੱਤਰ ਪ੍ਰੇਰਕ
ਨੂਰਪੁਰ ਬੇਦੀ, 7 ਮਈ
ਨੂਰਪੁਰ ਬੇਦੀ-ਗੜ੍ਹਸ਼ੰਕਰ ਮੁੱਖ ਮਾਰਗ ’ਤੇ ਪੈਂਦੇ ਬੱਸ ਸਟੈਂਡ ਕਾਹਨਪੁਰ ਖੂਹੀ ਲਾਗੇ ਵਾਪਰੇ ਸੜਕ ਹਾਦਸੇ ਦੌਰਾਨ ਕਾਰ ਦਰੱਖਤ ਨਾਲ ਟਕਰਾਉਣ ਕਾਰਨ ਕਾਰ ਚਾਲਕ ਜ਼ਖ਼ਮੀ ਹੋ ਗਿਆ ਤੇ ਨਾਲ ਬੈਠੇ ਉਸ ਦੇ ਪਿਤਾ ਦੀ ਮੌਤ ਹੋ ਗਈ। ਚੌਕੀ ਕਲਵਾਂ ਪੁਲੀਸ ਨੂੰ ਕਰਨ ਸਿੰਘ ਨੇ ਦੱਸਿਆ ਕਿ ਉਹ ਆਪਣੇ ਪਿਤਾ ਰਾਕੇਸ਼ ਕੁਮਾਰ ਨਾਲ ਕਾਰ ਵਿੱਚ ਗੜ੍ਹਸ਼ੰਕਰ ਗਿਆ ਸੀ। ਸਵੇਰੇ ਕਰੀਬ ਸਾਢੇ 4 ਵਜੇ ਉਹ ਪਿੰਡ ਰੈਂਸੜਾ ਲਾਗੇ ਪਹੁੰਚੇ ਤਾਂ ਮੁੱਖ ਮਾਰਗ ਤੋਂ ਆਵਾਰਾ ਪਸ਼ੂ ਉਨ੍ਹਾਂ ਅੱਗੇ ਆ ਗਿਆ ਜਿਸ ਨੂੰ ਬਚਾਉਂਦੇ ਸਮੇਂ ਅਚਾਨਕ ਕਾਰ ਦਰੱਖਤ ਨਾਲ ਟਕਰਾ ਗਈ। ਇਸ ਹਾਦਸੇ ਕਾਰਨ ਉਹ ਅਤੇ ਉਸ ਦੇ ਪਿਤਾ ਜ਼ਖ਼ਮੀ ਹੋ ਗਏ। ਉਸ ਦੇ ਪਿਤਾ ਰਾਕੇਸ਼ ਕੁਮਾਰ ਨੂੰ ਰਾਹਗੀਰਾਂ ਦੀ ਸਹਾਇਤਾ ਨਾਲ ਸਰਕਾਰੀ ਹਸਪਤਾਲ ਸਿੰਘਪੁਰ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ।