ਗੁਰਜੰਟ ਕਲਸੀ
ਸਮਾਲਸਰ, 2 ਫਰਵਰੀ
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਇਕਾਈ ਲੰਡੇ ਦੇ ਔਰਤ ਕਿਸਾਨ ਵਿੰਗ ਵੱਲੋਂ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਕਾਲੇ ਕਾਨੂੰਨਾ ਅਤੇ ਦਿੱਲੀ ਸ਼ਾਂਤਮਈ ਢੰਗ ਨਾਲ ਧਰਨਾ ਦੇ ਰਹੇ ਕਿਸਾਨ ਉੱਤੇ ਕੀਤੇ ਹਮਲੇ ਖ਼ਿਲਾਫ਼ ਅੱਜ ਡੇਰਾ ਬਾਬਾ ਭਗਵਾਨ ਦਾਸ ਵਿਚ ਮੋਦੀ, ਅੰਬਾਨੀ, ਅਡਾਨੀ ਦੇ ਪੁਤਲੇ ਫੂਕੇ। ਪ੍ਰਧਾਨ ਅਮਰਜੀਤ ਕੌਰ, ਲਖਵੀਰ ਕੌਰ, ਗੁਰਮੀਤ ਕੌਰ, ਮਨਜੀਤ ਕੌਰ, ਜਸਵੀਰ ਕੌਰ, ਹਰਪੀ੍ਤ ਕੌਰ, ਪਰਮਜੀਤ ਕੌਰ, ਅਮਰਜੀਤ ਕੌਰ, ਸੁਖਜਿੰਦਰ ਕੌਰ, ਸੁਖਪਾਲ ਕੌਰ ਨੇ ਦੱਸਿਆ ਕਿ ਉਹ ਮਰਦਾਂ ਬਰਾਬਰ ਮੋਢੇ ਨਾਲ ਮੋਢਾ ਜੋੜ ਕੇ ਇਸ ਕਿਸਾਨ ਘੋਲ ਵਿਚ ਚੱਲਣਗੀਆਂ। ਇਸ ਮੌਕੇ ਪ੍ਰਧਾਨ ਸੁਖਦੀਪ ਲੰਡੇ, ਜਗਰੂਪ ਸੰਘਾ, ਤੇਜ, ਕੁਲਵੰਤ ਸੰਘਾ, ਡਾ. ਗੁਰਦੇਵ ਬਰਾੜ, ਕਾਕਾ ਬਰਾੜ ਨੇ ਸੰਬੋਧਨ ਕੀਤਾ।