ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 17 ਅਕਤੂਬਰ
ਸਿੱਖ ਸਦਭਾਵਨਾ ਦਲ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਅਤੇ ਲਾਪਤਾ 328 ਪਾਵਨ ਸਰੂਪਾਂ ਦੇ ਇਨਸਾਫ਼ ਲਈ 18 ਅਕਤੂਬਰ ਤੋਂ ਸਿੱਖ ਨੀਤੀ ਮਾਰਚ ਗੁਰਦੁਆਰਾ ਫ਼ਤਹਿਗੜ੍ਹ ਸਾਹਿਬ ਤੋਂ ਕੱਢਣ ਦਾ ਐਲਾਨ ਕੀਤਾ ਗਿਆ ਹੈ। ਸਿੱਖ ਸਦਭਾਵਨਾ ਦਲ ਦੇ ਮੁੱਖ ਸੇਵਾਦਾਰ ਭਾਈ ਬਲਦੇਵ ਸਿੰਘ ਬਡਾਲਾ ਨੇ ਇੱਥੇ ਗੁਰਦੁਆਰਾ ਸਿੰਘ ਸਭਾ ਵਿਖੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਇਹ ਮਾਰਚ 18 ਅਕਤੂਬਰ ਨੂੰ ਸਵੇਰੇ 8 ਵਜੇ ਗੁਰਦੁਆਰਾ ਫ਼ਤਹਿਗੜ੍ਹ ਸਾਹਿਬ ਤੋਂ ਸ਼ੁਰੂ ਹੋਵੇਗਾ ਜੋ ਕਿ ਸੰਗਰੂਰ ਪੁੱਜੇਗਾ। ਇਹ ਮਾਰਚ ਵਾਇਆ ਤਰਖਾਣ ਮਾਜਰਾ, ਭਾਦਸੋਂ, ਸਹੌਲੀ ਖੁਰਦ, ਲੁਬਾਣਾ ਟੇਕੂ, ਰੋਹਟੀ ਪੁਲ, ਨਾਭਾ, ਛੀਟਾਂ ਵਾਲਾ, ਮਹਿਸਮਪੁਰ, ਭਲਵਾਨ, ਬਾਲੀਆਂ, ਨਾਨਕਿਆਣਾ ਚੌਕ ਸੰਗਰੂਰ ਤੋਂ ਹੁੰਦਾ ਹੋਇਆ ਗੁਰਦੁਆਰਾ ਅਕਾਲਸਰ ਸਾਹਿਬ (ਸੰਗਰੂਰ) ਪਹੁੰਚ ਕੇ ਸਮਾਪਤ ਹੋਵੇਗਾ। ਇਸ ਮੌਕੇ ਦਲ ਦੇ ਸੇਵਾਦਾਰ ਅਤੇ ਮੁੱਖ ਸੇਵਾਦਾਰ ਫਤਹਿਗੜ੍ਹ ਸਾਹਿਬ ਭਾਈ ਭੁਪਿੰਦਰ ਸਿੰਘ, ਭਾਈ ਬਚਿੱਤਰ ਸਿੰਘ ਸੰਗਰੂਰ, ਭਾਈ ਗੁਰਮੀਤ ਸਿੰਘ ਥੂਹੀ ਪਟਿਆਲਾ, ਭਾਈ ਗੁਰਜੀਤ ਸਿੰਘ ਬਰਨਾਲਾ ਤੇ ਭਾਈ ਗੁਰਵਿੰਦਰ ਸਿੰਘ ਮਾਲੇਰਕੋਟਲਾ ਹਾਜ਼ਰ ਸਨ।