ਰਮੇਸ਼ ਭਾਰਦਵਾਜ
ਲਹਿਰਾਗਾਗਾ, 10 ਜੂਨ
ਇਥੇ ਅੱਜ ਨਗਰ ਕੌਂਸਲ ਦਫਤਰ ਅੱਗੇ ਸਫ਼ਾਈ ਸੇਵਕ ਯੂਨੀਅਨ ਨੇ ਅਣਮਿੱਥੇ ਸਮੇਂ ਦੀ ਹੜਤਾਲ ਦੌਰਾਨ 29ਵੇਂ ਦਿਨ ਧਰਨਾ ਦੇਕੇ ਸੂਬਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸਫਾਈ ਸੇਵਕ ਯੂਨੀਅਨ ਦੇ ਪ੍ਰਧਾਨ ਸੁਖਵਿੰਦਰ ਸਿੰਘ,ਜਰਨਲ ਸਕੱਤਰ ਅਵਤਾਰ ਸਿੰਘ, ਚੇਅਰਮੈਨ ਹਰੀ ਰਾਮਭੱਟੀ, ਜ਼ਿਲ੍ਹਾ ਰਾਮ, ਅਵਤਾਰ ਸਿੰਘ, ਸੁਰੇਸ਼ ਕੁਮਾਰ, ਸੁਮਨ ਦੇਵੀ, ਸ਼ਤੋਸ਼ ਰਾਣੀ, ਨਿਰਮਲਾ ਦੇਵੀ, ਰਵਿੰਦਰ ਕੌਰ ਨੇ ਕਿਹਾ ਕਿ ਜਥੇਬੰਦੀ ਵੱਲੋਂ ਸੂਬਾ ਪੱਧਰ ’ਤੇ 15 ਜੂਨ ਨੂੰ ਪੰਜਾਬ ਦੇ ਸਥਾਨਕ ਸਰਕਾਰਾਂ ਵਿਭਾਗ ਦੇ ਕੈਬਨਿਟ ਮੰਤਰੀ ਬ੍ਰਹਮਮਿਹੰਦਰਾ ਦੀ ਪਟਿਆਲਾ ਸਥਿਤ ਕੋਠੀ ਦਾ ਘਿਰਾਓ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਰਕਾਰੀ ਅਧਿਕਾਰੀਆਂ ਦੇ ਭਰੋਸੇ ਮਗਰੋਂ 9 ਜੂਨ ਦੀ ਮੋਤੀ ਮਹਿਲ ਦਾ ਘਿਰਾਓ ਮੁਲਤਵੀ ਕਰ ਦਿੱਤਾ ਸੀ ਪਰ ਜਥੇਬੰਦੀਆਂ ਅਤੇ ਅਧਿਕਾਰੀਆਂ ਦੀ ਮੀਟਿੰਗ ’ਚ ਕੋਈ ਸਹਿਮਤੀ ਨਾ ਬਣਨ ਅਤੇ ਅਧਿਕਾਰੀਆਂ ਵੱਲੋਂ 20 ਦਿਨ ਮੰਗਣ ਕਰਕੇ ਜਥੇਬੰਦੀ ਨੇ ਸੰਘਰਸ਼ ਨੂੰ ਤਿੱਖਾ ਕਰਨ ਦਾ ਫੈਸਲਾ ਕੀਤਾ।