ਪੰਜਾਬੀ ਟ੍ਰਿਬਿਊਨ ਵੈੱਬ ਡੈੱਸਕ
ਚੰਡੀਗੜ੍ਹ, 4 ਮਈ
ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਵੱਲੋਂ ਪਾਰਟੀ ਪ੍ਰਧਾਨ ਨੂੰ ਪੱਤਰ ਲਿਖ ਕੇ ਨਵਜੋਤ ਸਿੱਧੂ ਤੋਂ ਉਸ ਦੀਆਂ ਪਾਰਟੀ ਵਿਰੋਧੀ ਕਾਰਵਾਈਆਂ ਲਈ ਸਪੱਸ਼ਟੀਕਰਨ ਮੰਗਣ ਦੀਆਂ ਰਿਪੋਰਟਾਂ ਤੋਂ ਕੁਝ ਦਿਨ ਬਾਅਦ ਸਾਬਕਾ ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਅੱਜ ਟਵਿੱਟਰ ‘ਤੇ ਸ਼ਾਇਰਾਨਾ ਅੰਦਾਜ਼ ’ਚ ਆਪਣੀ ਚੁੱਪ ਤੋੜੀ ਹੈੇ। ਉਨ੍ਹਾਂ ਟਵੀਟ ਕੀਤਾ,‘ ਆਪਣੇ ਖ਼ਿਲਾਫ਼ ਬਾਤੇ ਮੈਂ ਅਕਸਰ ਖ਼ਾਮੋਸ਼ੀ ਸੇ ਸੁਨਤਾ ਹੂੰ, ਜਵਾਬ ਦੇਨੇ ਦਾ ਹਕ਼, ਮੈਨੇ ਵਕਤ ਕੋ ਦੇ ਰਖਾ ਹੈ।’