ਪੰਜਾਬੀ ਟ੍ਰਿਬਿਊਨ ਵੈੱਬ ਡੈੱਸਕ
ਚੰਡੀਗੜ੍ਹ, 1 ਜੂਨ
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਦਿਨ-ਦਿਹਾੜੇ ਹੱਤਿਆ ਬਾਰੇ ਫੇਸਬੁੱਕ ‘ਤੇ ਸ਼ੇਅਰ ਕੀਤੀ ਪੋਸਟ ਵਿੱਚ ਨੀਰਜ ਬਵਾਨਾ ਗੈਂਗ ਨੇ ਇਸ ਹੱਤਿਆ ਦੀ ਨਿੰਦਾ ਕੀਤੀ ਹੈ ਅਤੇ ਜਵਾਬੀ ਹਮਲੇ ਦੀ ਧਮਕੀ ਦਿੰਦੇ ਹੋਏ ਕਿਹਾ ਹੈ ਕਿ ‘ਦੋ ਦਿਨਾਂ ਵਿੱਚ ਨਤੀਜੇ ਦਿਆਂਗੇ।’ ਫੇਸਬੁੱਕ ਪੋਸਟ ਵਿੱਚ ਕਿਹਾ,‘ਦਿਲ ਤੋੜਨ ਵਾਲੀ ਖ਼ਬਰ ਮਿਲੀ, ਰੱਬ ਉਸ ਦੀ ਆਤਮਾ ਨੂੰ ਸ਼ਾਂਤੀ ਦੇਵੇ। ਸਿੱਧੂ ਮੂਸੇਵਾਲਾ ਸਾਡਾ ਦਿਲ ਦਾ ਭਰਾ ਸੀ, ਦੋ ਦਿਨਾਂ ਦੇ ਅੰਦਰ ਨਤੀਜੇ ਦੇ ਦਿਆਂਗੇ।’