ਤਰਨ ਤਾਰਨ: ਨੇੜਲੇ ਪਿੰਡ ਸੰਘਾ ਦੇ ਵਸਨੀਕ ਨਿਸ਼ਾਨ ਸਿੰਘ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਦੇ ਪਿੰਡ ਦੇ ਹੀ ਕੁਝ ਲੋਕ ਉਸ ’ਤੇ ਮੁਖ਼ਬਰੀ ਕਰਨ ਦਾ ਸ਼ੱਕ ਕਰਦੇ ਹਨ, ਜਿਸ ਕਰ ਕੇ ਬੀਤੀ ਰਾਤ ਉਕਤ ਲੋਕਾਂ ਨੇ ਉਸ ਦੇ ਘਰ ਅੰਦਰ ਦਾਖਲ ਹੋ ਕੇ ਗੋਲੀਆਂ ਚਲਾ ਦਿੱਤੀਆਂ ਤੇ ਮਗਰੋਂ ਫਰਾਰ ਹੋ ਗਏ। ਪੁਲੀਸ ਨੇ ਮੌਕੇ ਤੋਂ ਗੋਲੀਆਂ ਦੇ ਚਾਰ ਖਾਲੀ ਖੋਲ ਤੇ ਦੋ ਮੋਟਰਸਾਈਕਲ ਬਰਾਮਦ ਕਰਕੇ ਪਿੰਡ ਦੇ ਵਸਨੀਕ ਡਿਪਟੀ ਸਿੰਘ, ਗਗਨਦੀਪ ਸਿੰਘ ਗਗਨ, ਪ੍ਰਿੰਸ ਸਿੰਘ ਵੱਛਾ, ਸਤਨਾਮ ਸਿੰਘ, ਲਖਵਿੰਦਰ ਸਿੰਘ ਖਿੰਦਾ, ਗੁਰਜੰਟ ਸਿੰਘ ਗੱਟੋ ਤੇ ਸ਼ੇਰਾ ਸਿੰਘ ਸਣੇ ਕੁੱਲ 16 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਮੁਲਜ਼ਮਾਂ ਵਿੱਚ ਔਰਤਾਂ ਵੀ ਸ਼ਾਮਲ ਦੱਸੀਆਂ ਜਾ ਰਹੀਆਂ ਹਨ। -ਪੱਤਰ ਪ੍ਰੇਰਕ