ਸਾਦਿਕ: ਫਰੀਦਕੋਟ ਤੋਂ ‘ਪੰਜਾਬੀ ਟ੍ਰਿਬਿਊਨ’ ਦੇ ਪੱਤਰਕਾਰ ਤੇ ਵਕੀਲ ਜਸਵੰਤ ਜੱਸ ਨੂੰ ਉਦੋਂ ਡੂੰਘਾ ਸਦਮਾ ਲੱਗਾ, ਜਦੋਂ ਪਿਛਲੇ ਦਿਨੀਂ ਉਨ੍ਹਾਂ ਦੇ ਛੋਟੇ ਭਰਾ ਸੁਰਜੀਤ ਸਿੰਘ (38) ਦਾ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਸੁਰਜੀਤ ਸਿੰਘ ਦੇ ਪਰਿਵਾਰ ਵਿੱਚ ਪਤਨੀ ਜਸਪ੍ਰੀਤ ਕੌਰ ਅਤੇ 6 ਸਾਲ ਦਾ ਪੁੱਤਰ ਅੰਮ੍ਰਿਤਪਾਲ ਸਿੰਘ ਹੈ। ਉਨ੍ਹਾਂ ਨਮਿਤ ਅੰਤਿਮ ਅਰਦਾਸ 22 ਸਤੰਬਰ ਨੂੰ ਪਿੰਡ ਨਾਨੋਵਾਲ, ਤਹਿਸੀਲ ਭਾਦਸੋਂ ਵਿੱਚ ਹੋਵੇਗੀ। -ਪੱਤਰ ਪ੍ਰੇਰਕ