ਖੇਤਰੀ ਪ੍ਰਤੀਨਿਧ
ਪਟਿਆਲਾ, 4 ਜੁਲਾਈ
ਇੱਥੇ ਅੱਜ ਸ਼ਿਵ ਸੈਨਾ ਬਾਲ ਠਾਕਰੇ ਦੇ ਸੂਬਾਈ ਮੀਤ ਪ੍ਰਧਾਨ ਹਰੀਸ਼ ਸਿੰਗਲਾ ਨੂੰ ਜ਼ਮਾਨਤ ਮਿਲਣ ਕਾਰਨ ਜੇਲ੍ਹ ਵਿੱਚੋਂ ਰਿਆਹ ਕਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਇੱਥੇ ਖਾਲਿਸਤਾਨ ਦੇ ਵਿਰੋਧ ਅਤੇ ਹੱਕ ’ਚ ਮਾਰਚ ਕੱਢੇ ਜਾਣ ਦੇ ਐਲਾਨਾਂ ਦੌਰਾਨ 29 ਅਪਰੈਲ ਨੂੰ ਦੋ ਫਿਰਕਿਆਂ ਵਿਚਾਲੇ ਟਕਰਾਅ ਹੋਇਆ ਸੀ। ਇਸ ਦੌਰਾਨ ਖਾਲਿਸਤਾਨ ਵਿਰੋਧੀ ਮਾਰਚ ਕੱਢਣ ਵਾਲੇ ਸ਼ਿਵ ਸੈਨਾ ਬਾਲ ਠਾਕਰੇ ਦੇ ਸੂਬਾਈ ਮੀਤ ਪ੍ਰਧਾਨ ਹਰੀਸ਼ ਸਿੰਗਲਾ ਸਮੇਤ ਹੋਰਨਾਂ ਖ਼ਿਲਾਫ਼ ਵੀ ਕੇਸ ਦਰਜ ਕੀਤੇ ਗਏ ਸਨ, ਜਿਸ ਤਹਿਤ ਉਹ ਸਵਾ ਦੋ ਮਹੀਨਿਆਂ ਤੋਂ ਪਟਿਆਲਾ ਜੇਲ੍ਹ ’ਚ ਬੰਦ ਸੀ। ਅੱਜ ਸਿੰਗਲਾ ਨੂੰ ਦੇਰ ਸ਼ਾਮ ਰਿਹਾਅ ਕਰ ਦਿੱਤਾ ਗਿਆ। ਇਸ ਦੀ ਜੇਲ੍ਹ ਸੁਪਰਡੈਂਟ ਮਨਜੀਤ ਸਿੰਘ ਟਿਵਾਣਾ ਨੇ ਪੁਸ਼ਟੀ ਕੀਤੀ ਹੈ। ਸਿੰਗਲਾ ਖ਼ਿਲਾਫ਼ ਐੱਫਆਈਆਰ 74 ਅਤੇ 75 ਤਹਿਤ ਦੋ ਵੱਖ-ਵੱਖ ਕੇਸ ਦਰਜ ਹੋਏ ਸਨ।