ਰੂਪਨਗਰ: ਇੱਥੇ ਜੀਨੀਅਸ ਇੰਟਰਨੈਸ਼ਨ ਪਬਲਿਕ ਸਕੂਲ ਸੋਲਖੀਆਂ ਵਿੱਚ ਦੋ ਰੋਜ਼ਾ ਅਧਿਆਪਕਾ ਯੋਗਤਾ ਨਿਰਮਾਣ ਪ੍ਰੋਗਰਾਮ ਕਰਵਾਇਆ ਗਿਆ। ਸਕੂਲ ਦੇ ਐੱਮਡੀ ਭੁਪਿੰਦਰ ਸਿੰਘ ਅਤੇ ਗੁਣਵੰਤ ਕੌਰ ਦੀ ਦੇਖ ਰੇਖ ਅਧੀਨ ਹੋਏ ਇਸ ਸਮਾਗਮ ਵਿੱਚ ਵੱਖ ਵੱਖ ਸਕੂਲਾਂ ਦੇ ਅਧਿਆਪਕਾਂ ਨੇ ਹਿੱਸਾ ਲਿਆ। ਸਮਾਗਮ ਦੌਰਾਨ ਟ੍ਰਿਬਿਊਨ ਮਾਡਲ ਸਕੂਲ ਚੰਡੀਗੜ੍ਹ ਦੀ ਪ੍ਰਿੰਸੀਪਲ ਵੰਦਨਾ ਸਕਸੈਨਾ ਅਤੇ ਜਯੋਤੀ ਬੇਲਾਵਰੀ ਨੇ ਹਾਜ਼ਰ ਅਧਿਆਪਕਾਂ ਨੂੰ ਨੌਵੀਂ ਤੋਂ ਬਾਰ੍ਹਵੀ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਵੱਖ ਵੱਖ ਗਤੀਵਿਧੀਆਂ ਰਾਹੀਂ ਆਧੁਨਿਕ ਯੁੱਗ ਵਿੱਚ ਸਾਇੰਸ ਵਿਸ਼ਾ ਪੜ੍ਹਾਉਣ ਦੇ ਨੁਕਤਿਆਂ ਸਬੰਧੀ ਵਿਚਾਰ ਸਾਂਝੇ ਕੀਤੇ। ਸਕੂਲ ਦੀ ਪ੍ਰਿੰਸੀਪਲ ਪੂਨਮ ਡੋਗਰਾ ਅਤੇ ਵਾਇੰਸ ਪ੍ਰਿੰਸੀਪਲ ਭੁਪਿੰਦਰ ਕੌਰ ਨੇ ਆਏ ਮਹਿਮਾਨਾਂ ਤੇ ਅਧਿਆਪਕਾਂ ਦਾ ਧੰਨਵਾਦ ਕੀਤਾ। -ਪੱਤਰ ਪ੍ਰੇਰਕ