ਸ਼ਿਮਲਾ, 31 ਜੁਲਾਈ
ਹਿਮਾਚਲ ਪੁਲੀਸ ਨੇ ‘ਸਿੱਖਸ ਫਾਰ ਜਸਟਿਸ’ (ਐੱਸਐਫਜੇ) ਦੇ ਮੈਂਬਰ ਗੁਰਪਤਵੰਤ ਸਿੰਘ ਪੰਨੂ ਖ਼ਿਲਾਫ਼ ਦੇਸ਼ਧ੍ਰੋਹ ਤੇ ਹੋਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਪੰਨੂ ਨੇ ਇਕ ਦਿਨ ਪਹਿਲਾਂ ਹਿਮਾਚਲ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ ਨੂੰ ਕਥਿਤ ਤੌਰ ’ਤੇ ਧਮਕੀ ਦਿੱਤੀ ਸੀ ਕਿ ਉਨ੍ਹਾਂ ਨੂੰ ਤਿਰੰਗਾ ਨਹੀਂ ਲਹਿਰਾਉਣ ਦਿੱਤਾ ਜਾਵੇਗਾ। ਸ਼ਿਮਲਾ ਦੇ ਪੱਤਰਕਾਰਾਂ ਨੂੰ ਇਕ ਰਿਕਾਰਡ ਕੀਤੀ ਫੋਨ ਕਾਲ ਭੇਜ ਕੇ ਇਹ ਧਮਕੀ ਦਿੱਤੀ ਗਈ ਸੀ। ਕਾਲਰ ਨੇ ਖ਼ੁਦ ਨੂੰ ਗੁਰਪਤਵੰਤ ਪੰਨੂ ਦੱਸਿਆ ਸੀ। -ਪੀਟੀਆਈ