ਨਵੀਂ ਦਿੱਲੀ, 2 ਸਤੰਬਰ
ਭਾਰਤ ਵਲੋਂ ‘ਰੈਫਰੈਂਡਮ 2020’ ਵੋਟਰ ਰਜਿਸਟ੍ਰੇਸ਼ਨ ਵੈੱਬਸਾਈਟਾਂ ‘ਤੇ ਪਾਬੰਦੀ ਲਗਾੳਣ ਤੋਂ ਬਾਅਦ ਵੱਖਵਾਦੀ ਸਮੂਹ ਸਿੱਖ ਫਾਰ ਜਸਟਿਸ ਨੇ ਗੂਗਲ ਪਲੇਅ ਸਟੋਰ ’ਤੇ ਵੋਟਰ ਰਜਿਸਟ੍ਰੇਸ਼ਨ ਐਪ ਲਾਂਚ ਕੀਤੀ ਹੈ। ਪਾਬੰਦੀਸ਼ੁਦਾ ਸੰਗਠਨ ਦੇ ਅਨੁਸਾਰ ਗੂਗਲ ਐਪ “ਵਾਇਸ ਪੰਜਾਬ 2020” ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਾਤਲ ਦਿਲਾਵਰ ਸਿੰਘ ਦੇ 25ਵੇਂ ਸ਼ਹਾਦਤ ਦਿਹਾੜੇ ਨੂੰ ਮਨਾਉਣ ਲਈ ਸ਼ੁਰੂ ਕੀਤੀ ਗਈ ਹੈ। ਕਾਂਗਰਸ ਆਗੂ ਬੇਅੰਤ ਸਿੰਘ, ਜੋ 1992 ਤੋਂ 1995 ਤੱਕ ਪੰਜਾਬ ਦੇ ਮੁੱਖ ਮੰਤਰੀ ਸਨ ਦੀ 31 ਅਗਸਤ 1995 ਨੂੰ ਚੰਡੀਗੜ੍ਹ ਵਿੱਚ ਸਿਵਲ ਸਕੱਤਰੇਤ ਦੇ ਬਾਹਰ ਕਾਰ ਬੰਬ ਧਮਾਕੇ ਵਿੱਚ 16 ਹੋਰਾਂ ਸਣੇ ਹੱਤਿਆ ਕਰ ਦਿੱਤੀ ਗਈ ਸੀ। ਇਸ ਵਾਰਦਾਤ ਨੂੰ ਪੰਜਾਬ ਪੁਲੀਸ ਦੇ ਸਿਪਾਹੀ ਦਿਲਾਵਰ ਸਿੰਘ ਨੇ ਆਤਮਘਾਤੀ ਬੰਬ ਬਣ ਕੇ ਅੰਜਾਮ ਦਿੱਤਾ ਸੀ।