ਅਟਾਰੀ (ਪੱਤਰ ਪ੍ਰੇਰਕ): ਬੀਐੱਸਐੱਫ ਦੀ 144ਵੀਂ ਬਟਾਲੀਅਨ ਨੇ ਪਾਕਿਸਤਾਨੀ ਤਸਕਰਾਂ ਦੀ ਕੋਸ਼ਿਸ ਨਾਕਾਮ ਕਰਦਿਆਂ ਸਰਹੱਦ ਤੋਂ ਹੈਰੋਇਨ ਦੇ ਸੱਤ ਪੈਕੇਟ (7.250 ਕਿਲੋਗ੍ਰਾਮ) ਬਰਾਮਦ ਕੀਤੇ ਹਨ। ਇਸ ਦੀ ਕੌਮਾਂਤਰੀ ਬਾਜ਼ਾਰ ਵਿੱਚ ਕੀਮਤ 35 ਕਰੋੜ ਰੁਪਏ ਦੱਸੀ ਜਾ ਰਹੀ ਹੈ। ਸਰਹੱਦੀ ਚੌਂਕੀ ਮੁਹਾਵਾ ਵਿਖੇ ਤਾਇਨਾਤ ਬੀਐੱਸਐੱਫ ਦੇ ਜਵਾਨਾਂ ਨੇ ਬੀਤੀ ਰਾਤ ਗੇਟ ਪਿਲਰ 105/9 ਨੇੜੇ ਸ਼ੱਕੀ ਡਰੋਨ ਦੀ ਆਵਾਜ਼ ਸੁਣੀ ਤਾਂ ਉਨ੍ਹਾਂ ਨੇ ਗੋਲੀਆਂ ਚਲਾ ਦਿੱਤੀਆਂ। ਰਾਤ ਦੇ ਹਨੇਰੇ ਵਿੱਚ ਡਰੋਨ ਪਾਕਿਸਤਾਨ ਵੱਲ ਪਰਤ ਗਿਆ। ਅੱਜ ਸਵੇਰੇ ਹੈਰੋਇਨ ਦੇ ਸੱਤ ਪੈਕਟ ਬਰਾਮਦ ਹੋਏ। ਇਸੇ ਤਰ੍ਹਾਂ ਸਰਹੱਦੀ ਚੌਕੀ ਰਤਨ ਖੁਰਦ ਨੇੜੇ ਪਾਕਿਸਤਾਨ ਤੋਂ ਆ ਰਹੀ ਉੱਡਣ ਵਾਲੀ ਵਸਤੂ ਦੀ ਆਵਾਜ਼ ਵੱਲ ਜਵਾਨਾਂ ਨੇ ਗੋਲੀਆਂ ਚਲਾ ਦਿੱਤੀਆਂ। ਇਸ ਤੋਂ ਬਾਅਦ ਉਹ ਪਾਕਿਸਤਾਨ ਵੱਲ ਪਰਤ ਗਈ।