ਪੱਤਰ ਪ੍ਰੇਰਕ
ਅਟਾਰੀ, 27 ਮਾਰਚ
ਭਾਰਤ ਸਥਿਤ ਹਿੰਦੂ ਤੀਰਥ ਸਥਾਨਾਂ ਦੇ ਦਰਸ਼ਨਾਂ ਲਈ ਪਾਕਿਸਤਾਨ ਤੋਂ ਹਿੰਦੂ ਸ਼ਰਧਾਲੂਆਂ ਦੇ ਸੱਤ ਜਥੇ ਵਾਹਗਾ-ਅਟਾਰੀ ਸਰਹੱਦ ਰਸਤੇ ਭਾਰਤ ਪੁੱਜੇ। ਵੱਖ-ਵੱਖ ਜਥਿਆਂ ਵਿੱਚ ਕਾਨੋ ਲਾਲ ਦੇ 46, ਪ੍ਰੇਮ ਚੰਦ ਦੇ 48, ਹਰਸ਼ ਕੁਮਾਰ ਦੇ 46, ਦੋਨ ਚੰਦ ਦੇ 34, ਈਸ਼ਵਰ ਕੁਮਾਰ ਦੇ 43, ਅਸ਼ੋਕ ਕੁਮਾਰ ਦੇ 37 ਅਤੇ ਜੇਥੋ ਮੱਲ ਦੇ 38 ਸਮੇਤ ਕੁੱਲ 292 ਹਿੰਦੂ ਸ਼ਰਧਾਲੂ ਸ਼ਾਮਲ ਸਨ। ਅਸ਼ੋਕ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ 35 ਦਿਨਾਂ ਦਾ ਵੀਜ਼ਾ ਮਿਲਿਆ ਹੈ ਅਤੇ ਇਸ ਦੌਰਾਨ ਇਹ ਜਥੇ ਸ੍ਰੀ ਆਨੰਦਪੁਰ ਆਸ਼ਰਮ ਅਤੇ ਮੱਧ ਪ੍ਰਦੇਸ਼ ਵਿਚਲੇ ਹਿੰਦੂ ਤੀਰਥ ਸਥਾਨਾਂ ਦੇ ਦਰਸ਼ਨ ਕਰਨਗੇ। ਅਟਾਰੀ ਸਰਹੱਦ ਵਿਖੇ ਇਮੀਗ੍ਰੇਸ਼ਨ ਤੇ ਕਸਟਮ ਵਿਭਾਗ ਦੀ ਪ੍ਰਕਿਰਿਆ ਉਪਰੰਤ ਪਾਕਿਸਤਾਨ ਹਿੰਦੂ ਜਥੇ ਦੇ ਮੈਂਬਰ ਸ਼ਿਵਾਲਾ ਮੰਦਰ ਅੰਮ੍ਰਿਤਸਰ ਲਈ ਰਵਾਨਾ ਹੋਏ ਮਗਰੋਂ ਉਹ ਰੇਲ ਗੱਡੀ ਰਾਹੀਂ ਸ੍ਰੀ ਆਨੰਦਪੁਰ ਆਸ਼ਰਮ ਲਈ ਰਵਾਨਾ ਹੋਏ।