ਮੋਰਿੰਡਾ: ਟੈਕਨੀਕਲ ਐਂਡ ਮਕੈਨੀਕਲ ਐਂਪਲਾਈਜ਼ ਯੂਨੀਅਨ ਵੱਲੋਂ ਜ਼ੋਨ ਪ੍ਰਧਾਨ ਮਲਾਗਰ ਸਿੰਘ ਖਮਾਣੋਂ ਦੀ ਪ੍ਰਧਾਨਗੀ ਹੇਠ ਨਵੇਂ ਅਹੁਦੇਦਾਰਾਂ ਦੀ ਚੋਣ ਕੀਤੀ ਗਈ। ਜਿਸ ਵਿੱਚ ਜਲ ਸਪਲਾਈ ਤੇ ਸੈਨੀਟੇਸ਼ਨ, ਪੀਡਬਲਿਊਡੀ ਭਵਨ ਤੇ ਮਾਰਗ ਉਸਾਰੀ ਡਿਵੀਜ਼ਨ ਮੁਹਾਲੀ, ਸਬ-ਡਿਵੀਜ਼ਨ ਮੋਰਿੰਡਾ, ਡਰੇਨੇਜ ਤੇ ਵਾਟਰ ਵਰਕਸ ਕਜੌਲੀ ਦੇ ਸਮੂਹ ਫੀਲਡ ਮੁਲਾਜਮ ਸ਼ਾਮਲ ਹੋਏ। ਇਸ ਮੌਕੇ ਬਲਜਿੰਦਰ ਸਿੰਘ ਕਜੌਲੀ ਨੂੰ ਪ੍ਰਧਾਨ, ਹਰਨੇਕ ਸਿੰਘ ਮਹੇਸ਼ਪੁਰਾ ਤੇ ਸੁਖਦੇਵ ਸਿੰਘ ਕੁੱਬਾਹੇੜੀ ਨੂੰ ਸੀਨੀਅਰ ਮੀਤ ਪ੍ਰਧਾਨ, ਨੈਬ ਸਿੰਘ ਤੇ ਜਗਤਾਰ ਸਿੰਘ ਚਲਾਕੀ ਨੂੰ ਮੀਤ ਪ੍ਰਧਾਨ, ਅਮਰੀਕ ਸਿੰਘ ਨੂੰ ਜਨਰਲ ਸਕੱਤਰ, ਤਰਲੋਚਨ ਸਿੰਘ ਵਿੱਤ ਸਕੱਤਰ, ਸੁਖਵਿੰਦਰ ਸਿੰਘ ਖਮਾਣੋਂ ਨੂੰ ਪ੍ਰੈੱਸ ਸਕੱਤਰ ਚੁਣਿਆ ਗਿਆ। -ਪੱਤਰ ਪ੍ਰੇਰਕ