ਪੱਤਰ ਪ੍ਰੇਰਕ
ਬਨੂੜ, 28 ਅਗਸਤ
ਪਿੰਡ ਜੰਗਪੁਰਾ ਦੇ ਕਿਸਾਨ ਸੁਖਦੇਵ ਸਿੰਘ ਤੇ ਮਨਜੀਤ ਕੌਰ ਦੀ ਧੀ ਹਸਲੀਨ ਕੌਰ (19) ਦੀ ਚੋਣ ‘ਲੈਸਟਰ ਬੀ ਪੀਅਰਸਨ ਇੰਟਰਨੈਸ਼ਨਲ ਸਕਾਲਰਸ਼ਿਪ’ ਪ੍ਰੋਗਰਾਮ ਲਈ ਹੋਈ ਹੈ। ਇਸ ਸਕਾਲਰਸ਼ਿਪ ਤਹਿਤ ਉਸ ਨੂੰ ਕੈਨੇਡਾ ਦੀ ਯੂਨੀਵਰਸਿਟੀ ਆਫ਼ ਟੋਰਾਂਟੋਂ ਵਿੱਚ ਚਾਰ ਸਾਲ ਦੇ ਬੈਚੁਲਰ ਕੋਰਸ ਦੀ ਪੜ੍ਹਾਈ ਸਣੇ ਰਿਹਾਇਸ਼, ਖਾਣ-ਪੀਣ ਅਤੇ ਹੋਰ ਖਰਚਿਆਂ ਲਈ 2000 ਡਾਲਰ ਸਾਲਾਨਾ ਦੀ ਸਹੂਲਤ ਮਿਲੇਗੀ। ਜਾਣਕਾਰੀ ਅਨੁਸਾਰ ਇਸ ਪੁਰਸਕਾਰ ਲਈ ਵਿਸ਼ਵ ਭਰ ’ਚੋਂ 37 ਵਿਦਿਆਰਥੀ ਚੁਣੇ ਗਏ ਹਨ, ਜਿਨ੍ਹਾਂ ’ਚੋਂ ਚਾਰ ਭਾਰਤੀ ਹਨ। ਇਨ੍ਹਾਂ ਚਾਰ ਭਾਰਤੀਆਂ ਵਿੱਚ ਜੰਗਪੁਰਾ ਦੀ ਹਸਲੀਨ ਕੌਰ, ਰਾਏਕੋਟ ਦੀ ਮਹਿਕਪ੍ਰੀਤ ਕੌਰ ਸੱਗੂ, ਕਰਨਾਲ ਦਾ ਪਰਮਵੀਰ ਸਿੰਘ ਤੇ ਇੱਕ ਲੜਕਾ ਮਹਾਰਾਸ਼ਟਰ ਦਾ ਸ਼ਾਮਲ ਹਨ।