ਨੂਰਪੁਰ ਬੇਦੀ: ਨੇੜਲੇ ਪਿੰਡ ਧਮਾਣਾ ਸਥਿਤ ਡੇਰਾ ਭੁਨਿਆਂਵਾਲੀ ਦੇ ਬਾਨੀ ਬਾਬਾ ਪਿਆਰਾ ਸਿੰਘ ਦੀ ਮੂਰਤੀ ਸਥਪਨਾ ਨੂੰ ਲੈ ਕੇ ਅੱਜ ਲੋਕਾਂ ਨੇ ਇਸ਼ਨਾਨ ਯਾਤਰਾ ਕੱਢੀ। ਇਹ ਯਾਤਰਾ ਵੱਖ-ਵੱਖ ਪਿੰਡਾਂ ਵਿੱਚੋਂ ਹੁੰਦੀ ਹੋਈ ਦਰਿਆ ਸਤਲੁਜ ’ਤੇ ਪਹੁੰਚੀ ਜਿਥੇ ਬਾਬਾ ਪਿਆਰਾ ਸਿੰਘ ਦੀ ਮੂਰਤੀ ਨੂੰ ਇਸ਼ਨਾਨ ਕਰਵਾਇਆ ਗਿਆ। ਯਾਤਰਾ ਵਿੱਚ ਸ਼ਾਮਲ ਹਾਥੀ, ਊਠ, ਘੋੜੇ, ਰੱਥ ਲੋਕਾਂ ਦੀ ਖਿੱਚ ਦਾ ਕੇਂਦਰ ਬਣੇ। ਡੀਐੱਸੀਪੀ ਰਮਿੰਦਰ ਸਿੰਘ ਦੀ ਅਗਵਾਈ ਹੇਠ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਇਸ ਮੌਕੇ ਅਬਿਆਣਾ ਖੁਰਦ ਅਤੇ ਖਟਾਣਾ ਵਿਚ ਸਮਾਗਮ ਕਰਵਾਏ ਗਏ। ਸੰਗਤ ਨੇ ਡੇਰੇ ਦੇ ਮੌਜੂਦਾ ਮੁਖੀ ਬਾਬਾ ਸਤਨਾਮ ਸਿੰਘ ਨੂੰ ਚਾਂਦੀ ਦੇ ਮੁਕਟ ਭੇਟ ਕੀਤੇ। ਡੇਰੇ ਦੇ ਬਾਨੀ ਬਾਬਾ ਪਿਆਰਾ ਸਿੰਘ ਦਾ ਪਿਛਲੇ ਸਾਲ ਦੇਹਾਂਤ ਹੋਣ ਮਗਰੋਂ ਉਨ੍ਹਾਂ ਦੀ ਮੂਰਤੀ ਡੇਰੇ ਦੇ ਇਤਿਹਾਸਗੜ੍ਹ ਵਿਚ ਸਥਾਪਤ ਕੀਤੀ ਜਾਣੀ ਹੈ। ਮੂਰਤੀ ਦੀ ਸਥਾਪਨਾ 26 ਦਸੰਬਰ ਨੂੰ ਡੇਰੇ ਵਿੱਚ ਹੀ ਕੀਤੀ ਜਾਵੇਗੀ। -ਪੱਤਰ ਪ੍ਰੇਰਕ