ਬਲਜੀਤ ਸਿੰਘ
ਸਰਦੂਲਗੜ੍ਹ, 2 ਜੂਨ
ਫਤਿਹਪੁਰ ਹੈੱਡ ਤੋਂ ਨਿਕਲਣ ਵਾਲੀ ਨਿਊ ਢੰਡਾਲ ਨਹਿਰ ‘ਚ 20 ਦਿਨਾਂ ਬਆਦ ਫਿਰ ਪਾੜ ਪੈਣ ਕਾਰਨ ਸੌ ਏਕੜ ਰਕਬੇ ਵਿੱਚ ਪਾਣੀ ਭਰ ਗਿਆ। ਇਸ ਕਾਰਨ ਕਿਸਾਨਾਂ ਦੀ 15 ਏਕੜ ਦੇ ਕਰੀਬ ਨਰਮਾ, ਹਰਾ-ਚਾਰਾ ਅਤੇ ਸਬਜ਼ੀਆਂ ਦੀ ਫਸਲ ਬਰਬਾਦ ਹੋ ਗਈ ਹੈ। ਪਿੰਡ ਭਗਵਾਨਪੁਰ ਹੀਂਗਣਾ ਨਜ਼ਦੀਕ ਕਿਸਾਨ ਹੁਸਨਪ੍ਰੀਤ ਸਿੰਘ ਦੇ ਖ਼ੇਤ ਕੋਲ ਨਿਊ ਢੰਡਾਲ ਨਹਿਰ ’ਚ ਪਾੜ ਪੈ ਗਿਆ। 20 ਦਿਨ ਪਹਿਲਾਂ ਵੀ ਇਸ ਜਗਾ ਤੋਂ ਵੱਡਾ ਪਾੜ ਪਿਆ ਸੀ। ਇਸ ਵਾਰ ਪਾਣੀ ਦਾ ਵਹਾਅ ਵੀ ਜ਼ਿਆਦਾ ਹੋਣ ਕਾਰਨ ਝੁਨੀਰ-ਅਹਾਲੂਪੁਰ ਪ੍ਰਧਾਨ ਮੰਤਰੀ ਸੜਕ ਵੀ ਕਾਫੀ ਨੁਕਸਾਨੀ ਗਈ। ਕਰੀਬ 70 ਫੁੱਟ ਸੜਕ ਪਾਣੀ ’ਚ ਰੁੜ ਗਈ। ਬੇਸ਼ੱਕ ਮਹਿਕਮੇ ਵੱਲੋ ਪਾਣੀ ਬੰਦ ਕਰ ਦਿੱਤਾ ਗਿਆ ਹੈ ਪਰ ਕਿਸਾਨਾਂ ’ਚ ਭਾਰੀ ਗੁੱਸਾ ਹੈ ਕਿ ਨਹਿਰ ਵਾਰ-ਵਾਰ ਟੁੱਟ ਰਹੀ ਹੈ। ਮਹਿਕਮੇ ਦੇ ਅੇੈੱਸਡੀਓ ਗੁਣਦੀਪ ਸਿੰਘ ਦਾ ਕਹਿਣਾ ਹੈ ਕਿ ਨਹਿਰ ਦੇ ਕਿਨਾਰੇ ਵਿਚ ਲੀਕੇਜ ਹੋਣ ਕਾਰਨ ਪਾੜ ਪੈ ਗਿਆ। ਮਹਿਕਮੇ ਵੱਲੋਂ ਪਾੜ ਨੂੰ ਬੰਦ ਕਰਨ ਦੇ ਪੂਰੇ ਪ੍ਰਬੰਧ ਕਰ ਲਏ ਗਏ ਹਨ। ਨਵੇਂ ਸਿਰੇ ਤੋਂ ਨਹਿਰ ਬਣਾਉਣ ਲਈ ਲਿਖਕੇ ਭਜਿਆ ਜਾ ਚੁੱਕਿਆ ਹੈ।