ਗੁਰਦੀਪ ਸਿੰਘ ਲਾਲੀ
ਸੰਗਰੂਰ, 7 ਜਨਵਰੀ
ਸੰਗਰੂਰ ਵਿਧਾਨ ਸਭਾ ਹਲਕੇ ਦੇ ਲੋਕਾਂ ਨੇ ਕਦੇ ਵੀ ਇੱਕ ਪਾਰਟੀ ਦੇ ਹੱਕ ਵਿੱਚ ਫ਼ਤਵਾ ਨਹੀਂ ਦਿੱਤਾ ਪਰ ਹਲਕੇ ਦੀ ਨੁਮਾਇੰਦਗੀ ਦੋਵੇਂ ਰਵਾਇਤੀ ਸਿਆਸੀ ਪਾਰਟੀਆਂ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਹੱਥ ਰਹੀ ਹੈ। ਹੁਣ ਤੱਕ ਇੱਥੋਂ ਸੱਤ ਵਾਰ ਕਾਂਗਰਸ ਅਤੇ ਪੰਜ ਵਾਰ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜੇਤੂ ਰਹੇ ਹਨ। ਹਲਕੇ ਤੋਂ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰ ਵਿਜੈਇੰਦਰ ਸਿੰਗਲਾ ਨੇ 30,812 ਵੋਟਾਂ ਦੇ ਫਰਕ ਨਾਲ ਚੋਣ ਜਿੱਤੀ ਸੀ ਅਤੇ ਇਸ ਵਾਰ ਵੀ ਸਿੰਗਲਾ ਹੀ ਮਜ਼ਬੂਤ ਦਾਅਵੇਦਾਰ ਮੰਨੇ ਜਾ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਨਰਜੀਤ ਸਿੰਘ ਗੋਲਡੀ, ਆਮ ਆਦਮੀ ਪਾਰਟੀ ਵੱਲੋਂ ਨਰਿੰਦਰ ਕੌਰ ਭਰਾਜ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਗੁਰਨੈਬ ਸਿੰਘ ਰਾਮਪੁਰਾ ਨੂੰ ਉਮੀਦਵਾਰ ਐਲਾਨਿਆ ਗਿਆ ਹੈ।
ਹਲਕਾ ਵਿਧਾਇਕ ਵਿਜੈ ਇੰਦਰ ਸਿੰਗਲਾ ਪੰਜਾਬ ਕੈਬਨਿਟ ’ਚ ਲੋਕ ਨਿਰਮਾਣ ਤੇ ਪ੍ਰਬੰਧਕੀ ਸੁਧਾਰਾਂ ਬਾਰੇ ਮੰਤਰੀ ਹਨ। ਸੰਗਰੂਰ ਸ਼ਹਿਰ ਦੀਆਂ ਸਾਰੀਆਂ ਬਾਹਰੀ ਸੜਕਾਂ ਡਬਲ-ਲੇਨ ਬਣਾਉਣ, ਵਿਚਕਾਰ ਡਿਵਾਈਡਰ ਅਤੇ ਸਟਰੀਟ ਲਾਈਟਾਂ ਨੇ ਸ਼ਹਿਰ ਨੂੰ ਨਵੀਂ ਦਿੱਖ ਦਿੱਤੀ ਹੈ। ਸਿੰਗਲਾ ਅਨੁਸਾਰ ਹਲਕੇ ਵਿੱਚ ਕਰੀਬ 200 ਕਰੋੜ ਰੁਪਏ ਦੀ ਲਾਗਤ ਨਾਲ ਸੜਕਾਂ ਬਣਾਈਆਂ ਗਈਆਂ। ਪਿੰਡਾਂ ਵਿੱਚ ਵਿਕਾਸ ਕਾਰਜਾਂ ਸਣੇ 44.62 ਕਰੋੜ ਦੀ ਲਾਗਤ ਨਾਲ 156 ਸਕੂਲਾਂ ਦਾ ਨਵੀਨੀਕਰਨ ਕਰਵਾਇਆ ਗਿਆ। ਸ਼ਹਿਰ ਵਿੱਚ 2.75 ਕਰੋੜ ਦੀ ਲਾਗਤ ਨਾਲ ਚਾਰ ਵਿਰਾਸਤੀ ਗੇਟਾਂ ਦੀ ਉਸਾਰੀ, 7 ਕਰੋੜ ਦੀ ਲਾਗਤ ਨਾਲ ਇਤਿਹਾਸਕ ਸੰਗਰੂਰ ਕੋਠੀ, ਬਨਾਸਰ ਬਾਗ, ਮਾਰਬਲ ਬਾਰਾਂਦਰੀ ਨੂੰ ਅਪਗ੍ਰੇਡੇਸ਼ਨ ਕਰਵਾਇਆ, ਕਿਸਾਨ ਅੰਦੋਲਨ ਦੇ ਸ਼ਹੀਦਾਂ ਨੂੰ ਸਮਰਪਿਤ ਸਮਾਰਕ ‘ਯਾਦਗਾਰ-ਏ-ਸ਼ਹੀਦਾਂ’ ਸਥਾਪਤ ਕੀਤੀ ਗਈ। ਪਿੰਡਾਂ ਵਿੱਚ ਛੱਪੜਾਂ ਨੂੰ ਰੇਨ ਹਾਰਵੈਸਟਰਿੰਗ ਸਿਸਟਮ ’ਚ ਤਬਦੀਲ ਕਰਵਾਇਆ। ਪਿੰਡ ਦੇਹ ਕਲਾਂ ’ਚ 700 ਕਰੋੜ ਦੀ ਲਾਗਤ ਨਾਲ ਸੀਮਿੰਟ ਪਲਾਂਟ ਪ੍ਰਾਜੈਕਟ ਅਤੇ ਘਾਬਦਾਂ ’ਚ 350 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਮੈਡੀਕਲ ਕਾਲਜ ਦਾ ਨੀਂਹ ਪੱਥਰ ਰੱਖਿਆ।
ਸ਼ਹਿਰ ਦੇ ਬਾਜ਼ਾਰਾਂ ਵਿੱਚ ਟਰੈਫ਼ਿਕ ਸਮੱਸਿਆ ਦੂਰ ਨਹੀਂ ਹੋ ਸਕੀ ਅਤੇ ਇਲਾਕਾ ਵਾਸੀ ਲਾਵਾਰਸ ਪਸ਼ੂਆਂ ਤੋਂ ਵੀ ਕਾਫ਼ੀ ਪ੍ਰੇਸ਼ਾਨ ਹਨ। ਸਿਵਲ ਹਸਪਤਾਲਾਂ ’ਚ ਗੰਭੀਰ ਮਰੀਜ਼ ਨੂੰ ਸੰਭਾਲਣ ਦੀ ਸਮਰੱਥਾ ਨਹੀਂ ਹੈ। ਪੀਜੀਆਈ ਹਸਪਤਾਲ ਘਾਬਦਾਂ ’ਚ ਸਿਹਤ ਸਹੂਲਤਾਂ ਅਜੇ ਮੁਕੰਮਲ ਰੂਪ ਵਿੱਚ ਸ਼ੁਰੂ ਨਹੀਂ ਹੋਈਆਂ, ਸਿਰਫ਼ ਓਪੀਡੀ ਸੇਵਾਵਾਂ ਹੀ ਚਾਲੂ ਹਨ। ਭਵਾਨੀਗੜ੍ਹ ’ਚ ਸਰਕਾਰੀ ਦਫ਼ਤਰਾਂ ਦੀਆਂ ਸਬ ਡਵੀਜ਼ਨ ਪੱਧਰ ਦੀਆਂ ਇਮਾਰਤਾਂ ਨਹੀਂ ਹਨ। ਐੱਸਡੀਐੱਮ ਦਫ਼ਤਰ ਇੱਕ ਪੁਰਾਣੀ ਇਮਾਰਤ ਵਿੱਚ ਅਤੇ ਡੀਐੱਸਪੀ ਦਫ਼ਤਰ ਇੱਕ ਸਰਕਾਰੀ ਰਿਹਾਇਸ਼ੀ ਕੋਠੀ ਵਿੱਚ ਹੀ ਸਥਾਪਤ ਕਰਕੇ ਡੰਗ ਸਾਰਿਆ ਜਾ ਰਿਹਾ ਹੈ। ਬਲਾਕ ਭਵਾਨੀਗੜ੍ਹ ਦੇ ਅਨੇਕਾਂ ਪਿੰਡਾਂ ਦੇ ਛੱਪੜਾਂ ਨੂੰ ‘ਰੇਨ ਹਾਰਵੈਸਟਰਿੰਗ ਸਿਸਟਮ’ ਵਿੱਚ ਤਬਦੀਲ ਕਰਕੇ ਨਿਰਮਾਣ ਕੀਤਾ ਗਿਆ ਸੀ, ਜਿਨ੍ਹਾਂ ’ਚੋਂ ਅਨੇਕਾਂ ਮੀਂਹ ਦੇ ਮੌਸਮ ਦੌਰਾਨ ਹੀ ਦੱਬ ਗਏ ਸਨ ਅਤੇ ਵਿਰੋਧੀਆਂ ਵੱਲੋਂ ਵਰਤੀ ਸਮੱਗਰੀ ’ਤੇ ਸਵਾਲ ਵੀ ਉਠਾਏ ਗਏ।
-ਵਿਜੈ ਇੰਦਰ ਸਿੰਗਲਾ, ਕਾਂਗਰਸ
<!–
<!–
–>
-ਨਰਿੰਦਰ ਕੌਰ ਭਰਾਜ, ‘ਆਪ’
<!–
<!–
–>
-ਵਿਨਰਜੀਤ ਸਿੰਘ ਗੋਲਡੀ, ਅਕਾਲੀ ਦਲ
<!–
<!–
–>