ਪੱਤਰ ਪ੍ਰੇਰਕ
ਸਮਰਾਲਾ, 20 ਫਰਵਰੀ
ਸਮਰਾਲਾ ਹਲਕੇ ਤੋਂ ਚੋਣ ਲੜ ਰਹੇ ਸੰਯੁਕਤ ਸਮਾਜ ਮੋਰਚਾ ਦੇ ਪ੍ਰਧਾਨ ਅਤੇ ਮੁੱਖ ਮੰਤਰੀ ਚਿਹਰੇ ਬਲਬੀਰ ਸਿੰਘ ਰਾਜੇਵਾਲ ਨੇ ਅੱਜ ਸਮਰਾਲਾ ਦੇ ਦੇ ਪੋਲਿੰਗ ਬੂਥ ਵਿਖੇ ਆਪਣੀ ਵੋਟ ਪਾਈ। ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਵੱਡੀ ਤਬਦੀਲੀ ਲਈ ਅੱਜ ਆਪਣੀ ਵੋਟ ਦੇ ਰਹੇ ਹਨ ਅਤੇ ਸੂਬੇ ਦੀ ਲੁੱਟ ਖਸੁੱਟ ਕਰਨ ਵਾਲੀਆਂ ਰਵਾਇਤੀ ਪਾਰਟੀਆਂ ਦਾ ਸੂਬੇ ਦੀ ਰਾਜਨੀਤੀ ਵਿਚੋਂ ਅੱਜ ਪੂਰਨ ਸਫ਼ਾਇਆ ਹੋ ਜਾਵੇਗਾ। ਮੋਰਚੇ ਦੇ ਉਮੀਦਵਾਰਾਂ ਨੂੰ ਵੱਡੀ ਜਿੱਤ ਮਿਲਣ ਦਾ ਦਾਅਵਾ ਕਰਦਿਆਂ ਸੂਬੇ ਵਿੱਚ ਅਗਲੀ ਸਰਕਾਰ ਸਮਾਜ ਮੋਰਚੇ ਦੀ ਸਥਾਪਤ ਹੋਣ ਦੀ ਉਮੀਦ ਵੀ ਪ੍ਰਗਟਾਈ।