ਚੰਡੀਗੜ੍ਹ: ਕੌਮੀ ਐੱਸਸੀ ਕਮਿਸ਼ਨ ਦੇ ਚੇਅਰਮੈਨ ਵਿਜੈ ਸਾਂਪਲਾ ਨੇ ਅੱਜ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਸੂਬੇ ’ਚ ਦਲਿਤ ਭਾਈਚਾਰੇ ਦੇ ਅਧਿਕਾਰਾਂ ਨੂੰ ਅਣਗੌਲਿਆ ਕਰਨ ਅਤੇ ਉਨ੍ਹਾਂ ’ਤੇ ਵਧਦੇ ਅਤਿਆਚਾਰਾਂ ਦੇ ਮਾਮਲੇ ਰਾਜਪਾਲ ਦੇ ਧਿਆਨ ’ਚ ਲਿਆਂਦੇ। ਰਾਜਪਾਲ ਨੇ ਸਾਂਪਲਾ ਨੂੰ ਢੁਕਵੀਂ ਕਾਰਵਾਈ ਦਾ ਭਰੋਸਾ ਦਿੱਤਾ ਹੈ। -ਟਨਸ