ਜ਼ੀਰਕਪੁਰ (ਨਿੱਜੀ ਪੱਤਰ ਪ੍ਰੇਰਕ): ਇਥੋਂ ਦੇ ਵਸਨੀਕ ਭਜਨਬੀਰ ਸਿੰਘ ਨੂੰ ਸਾਹਿਤ ਅਕਾਦਮੀ ਅਨੁਵਾਦ ਪੁਰਸਕਾਰ 2021 ਨਾਲ ਸਨਮਾਨਿਆ ਗਿਆ ਹੈ। ਭਜਨਵੀਰ ਸਿੰਘ ਨੂੰ ਇਹ ਪੁਰਸਕਾਰ ਹਿੰਦੀ ਕਹਾਣੀਕਾਰ ਉਦੈ ਪ੍ਰਕਾਸ਼ ਦੀ ਅਨੁਵਾਦਿਤ ਪੁਸਤਕ ‘ਪ੍ਰਤੀਨਿਧ ਕਹਾਣੀਆਂ’ ਲਈ ਮਿਲਿਆ ਹੈ। ਭਜਨਬੀਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਿਊਲੀ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿੱਚ ਪੰਜਾਬੀ ਲੈਕਚਰਾਰ ਹੈ। 1989 ਤੋਂ 24 ਭਾਸ਼ਾਵਾਂ ਵਿੱਚ ਅਨੁਵਾਦ ਦੇ ਖੇਤਰ ਵਿੱਚ ਇਹ ਐਵਾਰਡ ਦਿੱਤੇ ਜਾ ਰਹੇ ਹਨ, ਜਿਸ ਵਿੱਚ ਯਾਦ ਚਿੰਨ੍ਹ ਨਾਲ 50 ਹਜ਼ਾਰ ਰੁਪਏ ਦੀ ਰਾਸ਼ੀ ਦਿੱਤੀ ਜਾਂਦੀ ਹੈ। ਭਜਨਬੀਰ ਸਿੰਘ ਸਣੇ ਹੁਣ ਤੱਕ 33 ਪੰਜਾਬੀ ਅਨੁਵਾਦਕਾਂ ਨੂੰ ਇਹ ਪੁਰਸਕਾਰ ਮਿਲਿਆ ਹੈ।