ਨਿੱਜੀ ਪੱਤਰ ਪ੍ਰੇਰਕ
ਜਲਾਲਾਬਾਦ, 8 ਅਪਰੈਲ
ਇਥੋਂ ਦੀ ਸ੍ਰੀ ਮੁਕਤਸਰ ਸਰਕੁਲਰ ਰੋਡ ’ਤੇ ਬਾਹਮਣੀ ਚੁੰਗੀ ਨਜ਼ਦੀਕ ਨਕਾਬਪੋਸ਼ ਕਾਰ ਸਵਾਰਾਂ ਨੇ ਮੱਝਾਂ ਦੇ ਵਪਾਰੀ ਨੂੰ ਅਗਵਾ ਕਰ ਲਿਆ ਤੇ 3.68 ਲੱਖ ਰੁਪਏ ਖੋਹ ਲਏ। ਉਹ ਵਪਾਰੀ ਨੂੰ ਸੈਦੋਕਾ ਨਹਿਰ ਨਜ਼ਦੀਕ ਸੁੱਟ ਕੇ ਫਰਾਰ ਹੋ ਗਏ। ਥਾਣਾ ਮੁਖੀ ਮਲਕੀਤ ਸਿੰਘ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮੱਝਾਂ ਦੇ ਵਪਾਰੀ ਅਭੀਰਾਰ ਭੂਰਾ ਨੇ ਦੱਸਿਆ ਕਿ ਉਹ ਅੱਜ ਸਵੇਰੇ ਸ੍ਰੀ ਮੁਕਤਸਰ ਸਾਹਿਬ ਤੋਂ ਬੱਸ ’ਤੇ ਆਪਣੇ ਪਿੰਡ ਵਾਪਸ ਆ ਰਿਹਾ ਸੀ। ਜਦੋਂ ਉਹ ਜਲਾਲਾਬਾਦ ਦੇ ਬੱਸ ਅੱਡੇ ਤੋਂ ਉਤਰ ਕੇ ਆਪਣੇ ਘਰ ਜਾਣ ਲੱਗਿਆ ਤਾਂ ਸਵਿਫਟ ਕਾਰ ਸਵਾਰਾਂ ਨੇ ਪਿਸਤੌਲ ਦੀ ਨੋਕ ’ਤੇ ਅਗਵਾ ਕਰ ਲਿਆ ਅਤੇ ਕੁੱਟਮਾਰ ਕਰ ਕੇ ਰਾਸ਼ੀ ਖੋਹ ਲਈ।