ਡਾ. ਹਿਮਾਂਸ਼ੂ ਸੂਦ
ਮੰਡੀ ਗੋਬਿੰਦਗੜ੍ਹ, 24 ਦਸੰਬਰ
ਪੰਜਾਬੀ ਲਿਖਾਰੀ ਸਭਾ ਮੰਡੀ ਗੋਬਿੰਦਗੜ੍ਹ ਦੀ ਮੀਟਿੰਗ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੰਡੀ ਗੋਬਿੰਦਗੜ੍ਹ ਵਿੱਚ ਹੋਈ। ਮੀਟਿੰਗ ਦੀ ਪ੍ਰਧਾਨਗੀ ਬੀਬਾ ਦੀਪ ਕੁਲਦੀਪ ਨੇ ਕੀਤੀ। ਰਚਨਾਵਾਂ ਦੇ ਦੌਰ ਵਿਚ ਅਵਤਾਰ ਸਿੰਘ ਚਾਨੇ ਨੇ ਧਾਰਮਿਕ ਗੀਤ, ਮਾਸਟਰ ਅਮਰਜੀਤ ਸਿੰਘ ਘੁਡਾਣੀ, ਜਗਜੀਤ ਸਿੰਘ ਗੁਰਮ, ਦੀਪ ਕੁਲਦੀਪ, ਉਪਕਾਰ ਸਿੰਘ ਦਿਆਲਪੁਰੀ, ਜਸਵੀਰ ਕੌਰ ਜੱਸੀ, ਮਨਜੀਤ ਸਿੰਘ ਘੁੰਮਣ ਨੇ ਕਵਿਤਾਵਾਂ, ਸਨੇਹਇੰਦਰ ਸਿੰਘ ਮੀਲੂ ਨੇ ਕਹਾਣੀ ‘ਮਾਰੂਥਲ’, ਰਾਜ ਸਿੰਘ ਬਧੌਛੀ ਨੇ ਮਿੰਨੀ ਕਹਾਣੀ ‘ਭੈਅ’, ਸੁਰਜੀਤ ਸਿੰਘ ਮਰਜਾਰਾ ਨੇ ਧਾਰਮਿਕ ਗੀਤ ਸੁਣਾਇਆ। ਇਸ ਮੌਕੇ ਕਹਾਣੀਕਾਰ ਤਰਸੇਮ ਭੰਗੂ ਗੁਰਦਾਸਪੁਰ ਦੀ ਕਹਾਣੀ ‘ਕਦੇਸ਼ਣ ਦੀ ਮੜੀ’ ਨੂੰ ਪਹਿਲਾ ਇਨਾਮ ਮਿਲਣ ’ਤੇ ਵਧਾਈ ਦਿੱਤੀ ਗਈ। ਇਸ ਮੌਕੇ ਨਰਿੰਦਰ ਭਾਟੀਆ, ਕੁਲਵਿੰਦਰ ਸਿੰਘ, ਜਤਿੰਦਰ ਸਿੰਘ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਸਭਾ ਦੀ ਕਾਰਵਾਈ ਜਗਜੀਤ ਸਿੰਘ ਗੁਰਮ ਅਤੇ ਸਨੇਹਇੰਦਰ ਮੀਲੂ ਨੇ ਚਲਾਈ। ਅੰਤ ਵਿਚ ਬੀਬਾ ਦੀਪ ਕੁਲਦੀਪ ਨੇ ਸਾਰਿਆਂ ਦਾ ਧੰਨਵਾਦ ਕੀਤਾ।