ਪੱਤਰ ਪ੍ਰੇਰਕ
ਅਮਲੋਹ, 10 ਨਵੰਬਰ
ਪਿੰਡ ਉੱਚੀ ਰੁੜਕੀ ਦੇ ਕਿਸਾਨ ਗੁਰਪ੍ਰੀਤ ਸਿੰਘ (43) ਪੁੱਤਰ ਗੁਰਮੇਲ ਸਿੰਘ ਨੇ ਅੱਜ ਸਵੇਰੇ ਦਿੱਲੀ ਕਿਸਾਨ ਮੋਰਚੇ ’ਤੇ ਖੁਦਕੁਸ਼ੀ ਕਰ ਲਈ। ਉਹ ਖੇਤੀ ਕਾਨੂੰਨਾਂ ਕਾਰਨ ਕਾਫ਼ੀ ਪ੍ਰੇਸ਼ਾਨ ਸੀ। ਅੱਜ ਸਵੇਰੇ ਗੁਰਪ੍ਰੀਤ ਸਿੰਘ ਨੇ ਸਿੰਘੂ ਹੱਦ ਨੇੜੇ ਇੱਕ ਦਰੱਖ਼ਤ ਨਾਲ ਫਾਹਾ ਲੈ ਲਿਆ। ਦਿੱਲੀ ਵਿੱਚ ਪੋਸਟਮਾਰਟਮ ਉਪਰੰਤ ਗੁਰਪ੍ਰੀਤ ਸਿੰਘ ਦੀ ਲਾਸ਼ ਦੇਰ ਸ਼ਾਮ ਪਿੰਡ ਉੱਚੀ ਰੁੜਕੀ ਪਹੁੰਚੀ, ਜਿਸ ਮਗਰੋਂ ਉਸ ਦਾ ਸਸਕਾਰ ਕਰ ਦਿੱਤਾ। ਕਿਸਾਨ ਦੇ ਪਰਿਵਾਰ ਵਿੱਚ ਪਿੱਛੇ ਪਤਨੀ ਤੇ ਇੱਕ ਪੁੱਤਰ ਹੈ। ਕਿਸਾਨ ਆਗੂਆਂ ਨੇ ਪੀੜਤ ਪਰਿਵਾਰ ਨੂੰ ਮਦਦ ਦੀ ਮੰਗ ਕੀਤੀ ਹੈ।