ਨਿੱਜੀ ਪੱਤਰ ਪ੍ਰੇਰਕ
ਮੰਡੀ ਗੋਬਿੰਦਗੜ੍ਹ, 19 ਸਤੰਬਰ
ਮੋਤੀਆ ਖਾਨ ਮੰਡੀ ਗੋਬਿੰਦਗੜ੍ਹ ਵਿਖੇ ਇੱਕ ਵਿਅਕਤੀ ਤੋਂ ਪਤਾ ਪੁੱਛਣ ਦੇ ਬਹਾਨੇ ਨਾਲ ਤਿੰਨ ਚੋਰਾਂ ਵੱਲੋਂ 2 ਬੈਗ ਜਿਨ੍ਹਾਂ ਵਿਚ ਲੈਪਟਾਪ, ਹਾਰਡ ਡਿਸਕ, ਪੈੱਨ ਡਰਾਈਵ ਅਤੇ ਜ਼ਰੂਰੀ ਕਾਗਜ਼ਾਤ ਸਨ, ਚੋਰੀ ਕਰ ਲਏ। ਥਾਣਾ ਮੰਡੀ ਗੋਬਿੰਦਗੜ੍ਹ ਦੀ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿਚ ਸੰਜੇ ਖੰਨਾ ਵਾਸੀ ਮੰਡੀ ਗੋਬਿੰਦਗੜ੍ਹ ਨੇ ਦੱਸਿਆ ਕਿ ਮੋਤੀਆਂ ਖਾਨ ਮਾਰਕੀਟ ਤੋਂ ਉਹ ਆਪਣੇ ਘਰ ਜਾ ਰਿਹਾ ਸੀ ਤਾਂ ਮੋਟਰਸਾਈਕਲ ’ਤੇ ਆਏ 2 ਵਿਅਕਤੀਆਂ ਨੇ ਉਸ ਨੂੰ ਪਤਾ ਪੁੱਛਿਆ ਜਦੋਂਕਿ ਤੀਜੇ ਵਿਅਕਤੀ ਨੇ ਕਾਰ ਦੀ ਤਾਕੀ ਖੋਲ੍ਹ ਕੇ ਉਸ ਦੇ 2 ਬੈਗ ਚੋਰੀ ਕਰ ਲਏ ਅਤੇ ਫ਼ਰਾਰ ਹੋ ਗਏ। ਪੁਲੀਸ ਨੇ ਦੱਸਿਆ ਕਿ 3 ਅਣਪਛਾਤੇ ਵਿਅਕਤੀਆਂ ਖਿਲ਼ਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।