ਮਹਿੰਦਰ ਸਿੰਘ ਰੱਤੀਆਂ
ਮੋਗਾ, 16 ਮਈ
ਪੰਜ ਦਹਾਕੇ ਬੁਲੰਦ ਆਵਾਜ਼ ਰਾਹੀਂ ਲੋਕਾਂ ਦੇ ਦੁੱਖਾਂ ਦਰਦਾਂ ਦੀ ਬਾਤ ਪਾਉਣ ਵਾਲਾ ਲੋਕ ਪੱਖੀ ਸ਼ਾਇਰ ਮਹਿੰਦਰ ਸਾਥੀ ਕਰੋਨਾ ਨਾਲ ਲੜਦਾ ਆਖਰੀ ਜੰਗ ਹਾਰ ਗਿਆ। ਉਸ ਨੇ ਗੁਰਦੇਵ ਹਸਪਤਾਲ ਨੂਰਪੁਰ ਬੇਦੀ (ਰੂਪਨਗਰ) ਵਿਚ ਆਖਰੀ ਸਾਹ ਲਏ। ਮੋਗਾ ਵਿਖੇ ਪੱਟੀਵਾਲੀ ਗਲੀ (ਗੋਬਿੰਦ ਨਗਰ) ਖਸਤਾ ਹਾਲਤ ਮਕਾਨ ਵਿੱਚ ਜ਼ਿੰਦਗੀ ਬਤੀਤ ਕਰਨ ਵਾਲੇ ਮਹਿੰਦਰ ਸਾਥੀ ਨੇ ਸਾਰੀ ਉਮਰ ਸਰਕਾਰੀ ਇਨਾਮਾਂ ਸਨਮਾਨਾਂ ਦੀ ਝਾਕ ਨਹੀਂ ਰੱਖੀ ਤੇ ਹਮੇਸ਼ਾ ਗਰੀਬ ਲੋਕਾਂ ਨਾਲ ਖੜ੍ਹੇ ਹੋਣ ਨੂੰ ਪਹਿਲ ਦਿੱਤੀ। ਉਸ ਦੀ ਪਤਨੀ ਰਾਮ ਦੁਲਾਰੀ ਵੀ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ।