ਅੰਮ੍ਰਿਤਸਰ: ਮੇਅਰ ਕਰਮਜੀਤ ਸਿੰਘ ਰਿੰਟੂ ਅਤੇ ਕਮਿਸ਼ਨਰ ਮਲਵਿੰਦਰ ਸਿੰਘ ਜੱਗੀ ਦੇ ਦਿਸ਼ਾ-ਨਿਰਦੇਸ਼ਾਂ ’ਤੇ ਅਸਟੇਟ ਅਫਸਰ ਧਰਮਿੰਦਰਜੀਤ ਸਿੰਘ ਦੀ ਅਗਵਾਈ ਹੇਠ ਭੂਮੀ ਵਿਭਾਗ ਦੀ ਟੀਮ ਵਲੋਂ ਛੇਹਰਟਾ, ਖੰਡਵਾਲਾ, ਪੁਤਲੀਘਰ ਅਤੇ ਕਚਿਹਰੀ ਚੌਕ ਦੇ ਨੇੜੇ ਸੜਕ ਦੇ ਦੋਨਾਂ ਪਾਸੇ ਹੋਏ ਆਰਜ਼ੀ ਕਬਜ਼ਿਆਂ ਨੂੰ ਹਟਾਇਆ ਗਿਆ। ਇੱਕ ਨਿੱਜੀ ਹਸਪਤਾਲ ਵਲੋਂ ਫੁੱਟਪਾਥ ਉਪਰ ਕੀਤੇ ਗਏ ਨਜਾਇਜ਼ ਕਬਜ਼ੇ ਨੂੰ ਡਿੱਚ ਮਸ਼ੀਨ ਦੀ ਮਦਦ ਨਾਲ ਤੋੜਿਆ ਗਿਆ ਅਤੇ ਕਚਹਿਰੀ ਚੌਂਕ ਵਿੱਚ ਢਾਬੇ ਵਾਲਿਆਂ ਵਲੋਂ ਫੁੱਟਪਾਥ ਉਪਰ ਕੀਤੇ ਗਏ ਨਾਜਾਇਜ਼ ਕਬਜ਼ੇ ਹਟਾਏ। ਅਸਟੇਟ ਅਫਸਰ ਧਰਮਿੰਦਰਜੀਤ ਸਿੰਘ ਵਲੋਂ ਅਪੀਲ ਕੀਤੀ ਗਈ ਕਿ ਜੇ ਕੋਈ ਨਾਜਾਇਜ਼ ਕਬਜ਼ਾ ਕਰਦਾ ਫੜਿਆ ਗਿਆ ਤਾਂ ਉਸ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਤੁਰੰਤ ਅਮਲ ਵਿੱਚ ਲਿਆਂਦੀ ਜਾਵੇਗੀ। ਅੱਜ ਦੀ ਇਸ ਕਾਰਵਾਈ ਵਿੱਚ ਰਾਜ ਕੁਮਾਰ ਇੰਸਪੈਕਟਰ, ਅਰੁਣ ਸਹਿਜਪਾਲ ਕਲਰਕ ਸ਼ਾਮਲ ਸਨ। -ਖੇਤਰੀ ਪ੍ਰਤੀਨਿਧ