ਸ੍ਰੀ ਗੋਇੰਦਵਾਲ ਸਾਹਿਬ: ਪਿੰਡ ਧੂੰਦਾ ਦੇ ਮੰਡ ਖੇਤਰ ਵਿੱਚ ਬਿਆਸ ਦਰਿਆ ਦੇ ਕੰਢਿਓਂ ਮਿਲਿਆ ਧਾਰਮਿਕ ਗ੍ਰੰਥ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀਆਂ ਨੇ ਮਰਿਆਦਾ ਅਨੁਸਾਰ ਗੋਇੰਦਵਾਲ ਸਾਹਿਬ ਦੀ ਪੁਲੀਸ ਦੀ ਮੌਜੂਦਗੀ ਵਿੱਚ ਵਾਲਮੀਕਿ ਭਾਈਚਾਰੇ ਦੇ ਆਗੂਆਂ ਹਵਾਲੇ ਕਰ ਦਿੱਤਾ ਹੈ। ਵਾਲਮੀਕਿ ਸਮਾਜ ਦੇ ਆਗੂ ਜਸਵੰਤ ਸਿੰਘ ਨੇ ਦੱਸਿਆ ਕਿ ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਜਿਵੇਂ ਇਹ ਗ੍ਰੰਥ ਕਿਸੇ ਵੱਲੋਂ ਜਲ ਪ੍ਰਵਾਹ ਕੀਤਾ ਗਿਆ ਹੋਵੇ। ਜਾਂਚ ਅਧਕਾਰੀ ਏਐੱਸਆਈ ਲਖਵਿੰਦਰ ਸਿੰਘ ਨੇ ਦੱਸਿਆ ਕਿ ਵਾਲਮੀਕਿ ਸਮਾਜ ਦੇ ਆਗੂ ਪ੍ਰਗਟ ਨਾਥ ਨੇ ਗ੍ਰੰਥ ਫਤਿਆਬਾਦ ਦੇ ਵਾਲਮੀਕਿ ਮੰਦਰ ਵਿੱਚ ਮਰਿਆਦਾ ਅਨੁਸਾਰ ਰਖਵਾ ਦਿੱਤਾ ਹੈ। -ਪੱਤਰ ਪ੍ਰੇਰਕ