ਖੇਤਰੀ ਪ੍ਰਤੀਨਿਧ
ਪਟਿਆਲਾ, 22 ਅਗਸਤ
ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਇੱਕ ਦਹਾਕੇ ਦੌਰਾਨ ਵੱਖ ਵੱਖ ਸਮਿਆਂ ’ਤੇ 62 ਅਧਿਆਪਕਾਂ ਦੀ ਕੀਤੀ ਗਈ ਭਰਤੀ ਵਿੱਚ ਕਥਿਤ ਗੜਬੜੀਆਂ ਦੇ ਦੋਸ਼ਾਂ ਤਹਿਤ ਵਿਜੀਲੈਂਸ ਵੱਲੋਂ ਸ਼ੁਰੂ ਕੀਤੀ ਗਈ ਜਾਂਚ ਦੇ ਪਹਿਲੇ ਪੜਾਅ ਵਜੋਂ ਅੱਜ ਯੂਨੀਵਰਸਿਟੀ ਦੇ ਤਤਕਾਲੀ ਰਜਿਸਟਰਾਰ ਡਾ. ਏਐੱਸ ਚਾਵਲਾ (ਸੇਵਾਮੁਕਤ) ਸਮੇਤ ਕੁਝ ਹੋਰਨਾਂ ਅਧਿਕਾਰੀਆਂ ਦੇ ਬਿਆਨ ਕਲਮਬੰਦ ਕੀਤੇ ਗਏ। ਵਿਜੀਲੈਂਸ ਅਧਿਕਾਰੀਆਂ ਨੇ ਕਿਹਾ ਕਿ ਇਨ੍ਹਾਂ ਬਿਆਨਾਂ ਸਬੰਧੀ ਯੂਜੀਸੀ ਦੇ ਨਾਲ ਰਾਬਤਾ ਸਾਧਿਆ ਜਾਵੇਗਾ, ਜਿਸ ਮਗਰੋਂ ਹੀ ਕੋਈ ਵੀ ਅਗਲਾ ਕਦਮ ਚੁੱਕਿਆ ਜਾ ਸਕੇਗਾ। ਸਾਬਕਾ ਰਜਿਸਟਰਾਰ ਏਐੱਸ ਚਾਵਲਾ ਸਮੇਤ ਕੁਝ ਅਧਿਕਾਰੀਆਂ ਦੇ ਬਿਆਨ ਦਰਜ ਕਰਵਾਉਣ ਪੁੱਜੇ, ਜਿਸ ਦੀ ਪੁਸ਼ਟੀ ਵਿਜੀਲੈਂਸ ਅਧਿਕਾਰੀ ਮਨਮੋਹਨ ਸ਼ਰਮਾ ਨੇ ਪੁਸ਼ਟੀ ਕੀਤੀ ਹੈ।