ਖੇਤਰੀ ਪ੍ਰਤੀਨਿਧ
ਪਟਿਆਲਾ, 5 ਜੁਲਾਈ
ਇੱਥੇ ਐੱਸਐੱਸਟੀ ਨਗਰ ’ਚ ਰਹਿੰਦੇ ਛੇ ਵੱਡੇ ਕਾਰੋਬਾਰੀਆਂ ਤੋਂ ਕਥਿਤ ਤੌਰ ’ਤੇ ਪੰਜ ਤੋਂ ਦਸ ਲੱਖ ਤੱਕ ਦੀ ਫਿਰੌਤੀ ਮੰਗੀ ਗਈ ਹੈ। ਇਹ ਫਿਰੌਤੀ ਲਾਰੈਂਸ ਬਿਸ਼ਨੋਈ ਗਰੁੱਪ ਦੇ ਕੈਨੇਡਾ ਰਹਿੰਦੇ ਗੋਲਡੀ ਬਰਾੜ ਦੇ ਨਾਮ ’ਤੇ ਮੰਗੀ ਮੰਨੀ ਜਾ ਰਹੀ ਹੈ। ਪੱਤਰ ਜੀਬੀ ਗੈਂਗ ਵੱਲੋਂ ਜਾਰੀ ਕੀਤਾ ਹੋਇਆ ਹੈ। ਪੁਲੀਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਕੁਝ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਏ ਜਾਣ ਦਾ ਵੀ ਪਤਾ ਲੱਗਿਆ ਹੈ। ਭਾਵੇਂ ਕਿ ਪੁਲੀਸ ਵੱਲੋਂ ਮਾਮਲਾ ਛੁਪਾਇਆ ਜਾ ਰਿਹਾ ਹੈ। ਸੂਤਰਾਂ ਮੁਤਾਬਿਕ ਛੇ ਕਾਰੋਬਾਰੀਆਂ ਦੇ ਨਾਮ ਛੇ ਪੱਤਰ ਜਾਰੀ ਕੀਤੇ ਗਏ ਹਨ। ਇਹ ਪੱਤਰ ਇੱਕ ਕਾਰੋਬਾਰੀ ਦੇ ਘਰ ਹੀ ਸੁੱਟੇ ਗਏ ਹਨ। ਥਾਂ ਦਾ ਨਾਮ ਵੀ ਲਿਖਿਆ ਗਿਆ ਹੈ। ਥਾਣਾ ਲਾਹੌਰੀ ਗੇਟ ਦੇ ਮੁਖੀ ਨੇ ਭਾਵੇਂ ਇਸ ਸਬੰਧੀ ਜਾਣਕਾਰੀ ਤਾਂ ਸਾਂਝੀ ਨਹੀਂ ਕੀਤੀ, ਪਰ ਫਿਰੌਤੀ ਲਈ ਪੱਤਰ ਮਿਲੇ ਹੋਣ ਤੋਂ ਇਨਕਾਰ ਵੀ ਨਹੀਂ ਕੀਤਾ।