ਫ਼ਰੀਦਕੋਟ (ਨਿੱਜੀ ਪੱਤਰ ਪ੍ਰੇਰਕ): ਪੰਜਾਬ ਸਰਕਾਰ ਵੱਲੋਂ ਅੱਜ ਸੀਨੀਅਰ ਕਾਂਗਰਸੀ ਆਗੂ ਰਣਜੀਤ ਸਿੰਘ ਬਰਾੜ ਭੋਲੂਵਾਲਾ ਨੂੰ ਸਹਿਕਾਰੀ ਅਦਾਰੇ ਲੇਬਰਫੈੱਡ ਦਾ ਐਮਡੀ ਨਿਯੁਕਤ ਕੀਤਾ ਗਿਆ ਹੈ। ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਚੇਅਰਮੈਨ ਲੇਬਰਫੈੱਡ ਜਗਤਾਰ ਸਿੰਘ ਤੇ ਵਿਧਾਇਕਾਂ ਦੀ ਹਾਜ਼ਰੀ ਵਿੱਚ ਰਣਜੀਤ ਸਿੰਘ ਭੋਲੂਵਾਲਾ ਨੇ ਚੰਡੀਗੜ੍ਹ ਵਿਚ ਆਪਣਾ ਅਹੁਦਾ ਸੰਭਾਲਿਆ। ਜ਼ਿਲ੍ਹੇ ਨਾਲ ਸਬੰਧਿਤ ਕਾਂਗਰਸ ਦੇ ਵੱਖ-ਵੱਖ ਅਹੁਦੇਦਾਰ, ਵਰਕਰ, ਚੇਅਰਮੈਨ, ਜ਼ਿਲ੍ਹਾ ਪਰਿਸ਼ਦ ਮੈਂਬਰ, ਬਲਾਕ ਸਮਿਤੀ ਮੈਂਬਰ ਅਤੇ ਪੰਚਾਇਤਾਂ ਵੱਲੋਂ ਰਣਜੀਤ ਸਿੰਘ ਬਰਾੜ ਨੂੰ ਸਹਿਕਾਰੀ ਅਦਾਰੇ ਲੇਬਰਫੈੱਡ ਦਾ ਐਮਡੀ ਨਿਯੁਕਤ ਕਰਨ ਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਗਿਆ।